ਯੂਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ, ATM ਤੋੜਨ ਪਹੁੰਚੇ ਦੋ ਨਾਬਾਲਗ ਗ੍ਰਿਫ਼ਤਾਰ

02/26/2024 2:11:16 PM

ਅੰਮ੍ਰਿਤਸਰ: ਬੀਤੀ ਦੇਰ ਰਾਤ ਥਾਣਾ ਸੀ ਡਵੀਜ਼ਨ ਅਧੀਨ ਤਰਨਤਾਰਨ ਰੋਡ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦਾ ਏ. ਟੀ. ਐੱਮ.ਤੋੜ ਕੇ ਦੋ ਨਾਬਾਲਗਾਂ ਨੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ. ਟੀ. ਐੱਮ. ਦਾ ਸਾਇਰਨ ਵੱਜ ਗਿਆ ਅਤੇ ਦੋਵੇਂ ਨਾਬਾਲਗ ਮੌਕੇ 'ਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋਵੇਂ ਮੁਲਜ਼ਮ ਦੇਰ ਰਾਤ ਏ. ਟੀ. ਐੱਮ. ਦਾ ਤਾਲਾ ਤੋੜ ਕੇ ਉਸ 'ਚ ਦਾਖ਼ਲ ਹੋਏ ਸੀ। ਮਾਮਲੇ ਦੀ ਜਾਂਚ ਕੀਤੀ ਤਾਂ ਪੁਲਸ ਨੇ 24 ਘੰਟੇ ਅੰਦਰ  ਦੋਵਾਂ ਨਾਬਾਲਗਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਪੁਲਸ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਇੰਟਰਨੈੱਟ ਮੀਡੀਆ ਦਾ ਸਹਾਰਾ ਲੈ ਕੇ ਇਹ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਸਨ। ਦੋਵਾਂ ਨੇ ਏ. ਟੀ. ਐੱਮ. ਨੂੰ ਲੁੱਟਣ ਤੋਂ ਪਹਿਲਾਂ ਯੂ-ਟਿਊਬ 'ਚੇ ਵੀਡੀਓਜ਼ ਦੇਖੀਆਂ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਨਾਬਾਲਗ ਜੇਲ੍ਹ 'ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਪੁਲਸ ਨੇ ਦੋਵਾਂ ਦੇ ਕਬਜ਼ੇ 'ਚੋਂ ਐਕਟਿਵਾ, ਦੋ ਮੋਬਾਇਲ ਅਤੇ ਇਕ ਹਥੌੜੀ ਬਰਾਮਦ ਕੀਤੀ ਹੈ। ਏ.ਸੀ.ਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਤਰਨਤਾਰਨ ਰੋਡ ਦੀ ਮੈਨੇਜਰ ਮਨਿੰਦਰ ਕੌਰ ਨੇ ਥਾਣਾ ਸੀ ਡਵੀਜ਼ਨ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ 23 ਫਰਵਰੀ ਨੂੰ ਦੁਪਹਿਰ 12.30 ਵਜੇ ਦੋ ਵਿਅਕਤੀਆਂ ਨੇ ਏ. ਟੀ. ਐੱਮ. ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਜਾਂਚ ਕੀਤੀ ਤਾਂ ਦੋਵੇਂ ਹੀ ਨਾਬਾਲਗ ਨਿਕਲੇ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਨੇ ਏ.ਟੀ.ਐੱਮ., ਫਾਈਨਾਂਸ ਸ਼ਾਪਾਂ, ਜਿਊਲਰਾਂ ਦੀਆਂ ਦੁਕਾਨਾਂ, ਪੈਟਰੋਲ ਪੰਪਾਂ ਦੀ ਰੇਕੀ ਕੀਤੀ ਪਰ ਉਸ ਨੇ ਏ.ਟੀ.ਐੱਮ. ਨੂੰ ਤੋੜਨਾ ਅਤੇ ਚੋਰੀ ਕਰਨਾ ਪੈਸੇ ਕਮਾਉਣ ਦਾ ਸਭ ਤੋਂ ਆਸਾਨ ਤਰੀਕਾ ਪਾਇਆ। ਫਿਰ ਦੋਵਾਂ ਨੇ ਰਾਤ 12.30 ਵਜੇ ਏ.ਟੀ.ਐਮ. ਨੂੰ ਕੁੰਡੀ ਲਗਾ ਕੇ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੋੜ ਨਹੀਂ ਸਕੇ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜ਼ਬਰਜਿਨਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News