ਸਰਪੰਚ ਦੇ ਮੁੰਡੇ ''ਤੇ ਚਲਾਈਆਂ ਤਾਬੜ ਤੋੜ ਗੋਲੀਆਂ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ

Saturday, Feb 22, 2025 - 02:10 PM (IST)

ਸਰਪੰਚ ਦੇ ਮੁੰਡੇ ''ਤੇ ਚਲਾਈਆਂ ਤਾਬੜ ਤੋੜ ਗੋਲੀਆਂ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ

ਸਰਾਏ ਅਮਾਨਤ ਖਾਂ (ਨਰਿੰਦਰ) : ਬੀਤੇ ਕੁਝ ਦਿਨ ਪਹਿਲਾਂ ਪਿੰਡ ਰਸੂਲਪੁਰ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਬੀਬੀ ਹਰਪ੍ਰੀਤ ਕੌਰ ਪਤਨੀ ਤੇਜਿੰਦਰ ਸਿੰਘ ਕਾਲਾ ਰਸੂਲਪੁਰ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੇ ਇਕ ਹਫਤੇ ਬਾਅਦ ਹੀ ਬੀਤੀ ਸ਼ਾਮ ਉਨ੍ਹਾਂ ਦੇ ਲੜਕੇ 'ਤੇ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ। ਚੰਗੀ ਕਿਸਮਤ ਨਾਲ ਸਰਪੰਚ ਦਾ ਬੇਟਾ ਮਨਬੀਰ ਸਿੰਘ ਵਾਲ-ਵਾਲ ਬਚ ਗਿਆ। ਪ੍ਰੰਤੂ ਇਕ ਹਫਤੇ ਵਿਚ ਦੂਸਰੀ ਵਾਰ ਗੋਲੀਆਂ ਚੱਲਣ ਕਰਕੇ ਅਤੇ ਬੀਤੀ ਸ਼ਾਮ ਗੋਲੀਆਂ ਚਲਾਉਣ ਉਪਰੰਤ ਹਮਲਾਵਰਾਂ ਵੱਲੋਂ ਸ਼ਰੇਆਮ ਲਲਕਾਰੇ ਮਾਰ ਕੇ ਇਹ ਕਹਿਣਾ ਕਿ ਤੈਨੂੰ ਛੱਡਣਾ ਨਹੀਂ ਜਿਥੇ ਮਰਜ਼ੀ ਭੱਜ ਜਾ, ਇਸ ਕਰਕੇ ਸਮੁੱਚਾ ਪਰਿਵਾਰ ਦਹਿਸ਼ਤ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਪੈ ਗਿਆ ਵੱਡਾ ਪੰਗਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਤੇਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਬੀਤੀ ਸ਼ਾਮ ਮੇਰਾ ਲੜਕਾ ਮਨਬੀਰ ਸਿੰਘ ਜਦੋਂ ਘਰ ਦੇ ਨੇੜੇ ਹੀ ਬੰਬੀ (ਪਾਣੀ ਵਾਲੀ ਮੋਟਰ) ਵੱਲ ਗਿਆ ਤਾਂ ਅੱਗੇ ਲੁੱਕ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਪ੍ਰੰਤੂ ਉਸ ਵੱਲੋਂ ਅਚਾਨਕ ਹੇਠਾਂ ਕਣਕ ਵਿਚ ਬੈਠ ਜਾਣ ਕਰਕੇ ਉਸ ਦੀ ਜਾਨ ਬਚ ਗਈ । ਗੋਲੀਆਂ ਦਾ ਖੜਾਕ ਸੁਣ ਕੇ ਜਦੋਂ ਅਸੀਂ ਸਾਰੇ ਦੌੜ ਕੇ ਗਏ ਤਾਂ ਅਣਪਛਾਤੇ ਵਿਕਤੀ ਫਾਇਰ ਕਰਕੇ ਹੋਏ ਦੌੜ ਗਏ ਅਤੇ ਜਾਂਦੇ ਹੋਏ ਕਹਿ ਗਏ ਕਿ ਤੂੰ ਜਿਥੇ ਮਰਜ਼ੀ ਭੱਜ ਲੈ ਤੈਨੂੰ ਛੱਡਣਾ ਨਹੀਂ। ਉਨ੍ਹਾਂ ਕਿਹਾ ਕਿ ਅਜੇ ਹਫ਼ਤਾ ਪਹਿਲਾਂ ਹੀ ਸਾਡੇ ਘਰ 'ਤੇ ਵੀ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਸਨ ਜਿਸ ਬਾਰੇ ਅਸੀਂ ਪੁਲਸ ਨੂੰ ਸੂਚਿਤ ਕੀਤਾ ਹੈ ਅਤੇ ਪੁਲਸ ਨੇ ਮੌਕੇ ਤੋਂ ਰੌਂਦ ਵੀ ਬਰਾਮਦ ਕੀਤੇ ਸਨ। ਹੁਣ ਫਿਰ ਦੁਬਾਰਾ ਜਾਨ ਲੇਵਾ ਹਮਲਾ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ ਪਾਵਰਕਾਮ ਨੂੰ ਲੈ ਕੇ ਅਹਿਮ ਖ਼ਬਰ, ਆਈ ਵੱਡੀ ਖ਼ੁਸ਼ਖ਼ਬਰੀ

ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਕਮਲਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ ਅਤੇ ਬੀਤੀ ਰਾਤ ਸਰਪੰਚ ਦੇ ਲੜਕੇ 'ਤੇ ਦੁਬਾਰੇ ਹੋਏ ਹਮਲੇ ਸਬੰਧੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News