ਪੰਜਾਬ ਦੇ ਕਿਸਾਨਾਂ ਨੇ ਵਧਾਇਆ ਸੂਬੇ ਦਾ ਮਾਣ, ਹਾਸਲ ਕੀਤੇ ਇਨੋਵੇਟਿਵ ਫਾਰਮਰ ਐਵਾਰਡ
03/20/2023 3:41:23 PM

ਅੰਮ੍ਰਿਤਸਰ- ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ, ਵਿਗੜਦੀ ਆਰਥਿਕਤਾ ਅਤੇ ਵਧਦੇ ਕਰਜ਼ੇ 'ਚ ਫ਼ਸੇ ਕਿਸਾਨ ਲਈ ਖੇਤੀ ਕਰਨ ਦਾ ਰਾਹ ਆਸਾਨ ਨਹੀਂ ਰਿਹਾ, ਪਰ ਇਸ ਨੂੰ ਸੰਭਾਲਣ ਵਾਲੇ ਕਈ ਅਜਿਹੇ ਕਿਸਾਨ ਵੀ ਹਨ, ਜੋ ਖ਼ੇਤੀ ਕਰਕੇ ਇਕ ਮਿਸਾਲ ਕਾਇਮ ਕਰ ਰਹੇ ਹਨ। ਜਾਣਕਾਰੀ ਮੁਤਾਬਕ ਦੇਸ਼ ਦੇ 35 ਕਿਸਾਨਾਂ ਨੂੰ ਇਨੋਵੇਟਿਵ ਫਾਰਮਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ 'ਚੋਂ ਪੰਜਾਬ ਦੇ ਦੋ ਕਿਸਾਨ ਵੀ ਸ਼ਾਮਲ ਹਨ, ਜਿਸ 'ਚ ਇਕ ਕਿਸਾਨ ਅੰਮ੍ਰਿਤਸਰ ਦੇ ਪਿੰਡ ਕੰਸੇਲ ਦਾ ਪ੍ਰਭਪਾਲ ਸਿੰਘ ਢਿੱਲੋਂ ਅਤੇ ਦੂਜਾ ਕਿਸਾਨ ਮਲੋਟ ਦੇ ਪਿੰਡ ਕੰਖਾਵਾਲੀ ਦੇ ਲਖਬੀਰ ਸਿੰਘ ਹੈ। ਇਨ੍ਹਾਂ ਨੂੰ ਆਈਸੀਏਆਰ- ਇੰਡੀਆ ਐਗਰੀਕਲਚਰ ਰਿਸਰਚ ਇੰਸਟੀਟੀਊਟ ਨਵੀਂ ਦਿੱਲੀ 'ਚ ਇਨੋਵੇਟਿਵ ਫਾਰਮਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋ ਕਿਸਾਨਾਂ ਸਮੇਤ ਦੇਸ਼ ਦੇ 35 ਕਿਸਾਨਾਂ ਨੂੰ ਇਹ ਸਨਮਾਨ ਮਿਲਿਆ ਹੈ।
ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ
ਅੰਮ੍ਰਿਤਸਰ ਦੇ ਕਿਸਾਨ ਪ੍ਰਭਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਕੁਦਰਤੀ ਖੇਤੀ ਦੇ ਨਾਲ-ਨਾਲ ਫ਼ਸਲਾਂ ਨੂੰ ਵੀ ਸੰਭਾਲਦੇ ਰਹੇ ਹਨ ਅਤੇ ਕਈ ਨਵੀਆਂ ਕਿਸਮਾਂ ਦੀ ਖੋਜ ਵੀ ਕਰਦੇ ਰਹੇ। ਅੱਜ ਵੀ ਪਰਿਵਾਰ ਵੱਲੋਂ ਤਿਆਰ ਕੀਤੀਆਂ ਕਈ ਕਈ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਵਰਤੋਂ ਕਰਕੇ ਹੋਰਨਾਂ ਕਿਸਾਨਾਂ ਤੱਕ ਪਹੁੰਚਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਕੁੱਲ 43 ਏਕੜ 'ਚ ਖੇਤੀ ਕਰਦੇ ਹਨ। ਇਸ 'ਚ ਕਾਲੇ ਚੌਲ, ਕਾਲੀ ਕਣਕ, ਦਾਲਾਂ, ਤੇਲ ਬੀਜ, ਗੰਨਾ, ਸਬਜ਼ੀਆਂ ਤੋਂ ਇਲਾਵਾ ਬਾਗਬਾਨੀ ਵੀ ਕਰਦੇ ਹਨ। ਇਸ ਤੋਂ ਇਲਾਵਾ ਉਹ ਡੇਅਰੀ ਫਾਰਮਿੰਗ, ਬੱਕਰੀ, ਪੋਲਟਰੀ ਫਾਰਮਿੰਗ ਆਦਿ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਝੋਨਾ-ਕਣਕ ਓਨੀ ਹੀ ਉਗਾਈ ਜਾਂਦੀ ਹੈ ਜਿੰਨੀ ਲੋੜ ਹੋਵੇ। ਹਰ ਸਾਲ ਪ੍ਰਤੀ ਏਕੜ ਘੱਟੋ- ਘੱਟ 50 ਹਜ਼ਾਰ ਰੁਪਏ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਇਸ ਦੇ ਨਾਲ ਕਿਸਾਨ ਲਖਵੀਰ ਸਿੰਘ ਨੇ ਪਿਛਲੇ 25 ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਾਰਮ ਸਲਾਹਕਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਡੀ-ਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਜ਼ਮੀਨ 'ਚ ਪਿਘਲਾ ਕੇ ਕਣਕ ਦੀ ਬਿਜਾਈ ਕੀਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਮਜ਼ਦੂਰੀ ਅਤੇ ਪਾਣੀ ਦੀ ਬੱਚਤ ਕੀਤੀ। ਪੂਸ਼ਾਨ ਦੀ ਬਾਮਸਤੀ ਦੀ ਨਵੀਂ ਕਿਸਮ ਪੀਬੀ 1847 ਨੇ 28 ਜੁਲਾਈ ਨੂੰ ਖੇਤਾਂ 'ਚ ਬਿਜਾਈ ਕਰਕੇ ਪਾਣੀ ਦੀ ਬੱਚਤ ਕੀਤੀ, ਜਦਕਿ ਇਸ ਨੇ 32 ਕੁਇੰਟਲ ਪ੍ਰਤੀ ਏਕੜ ਦਾ ਰਿਕਾਰਡ ਝਾੜ ਦਿੱਤਾ ਅਤੇ ਹੋਰ ਕਿਸਮਾਂ ਜਿਵੇਂ ਕਿ ਪੀਬੀ 1886 ਨੇ 34.5 ਕੁਇੰਟਲ ਪ੍ਰਤੀ ਏਕੜ ਅਤੇ ਪੀਬੀ 1865, ਪੀਬੀ 1865 ਆਦਿ ਦਾ ਰਿਕਾਰਡ ਝਾੜ ਦਿੱਤਾ। ਬੀਜਾਂ ਦਾ ਰਿਕਾਰਡ ਤਿਆਰ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਪੁਰਸਕਾਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।