ਸਰਹੱਦ ਨੇੜਿਓਂ ਦੋ ਡਰੋਨ ਅਤੇ ਹੈਰੋਇਨ ਬਰਾਮਦ

Wednesday, Jul 10, 2024 - 11:08 AM (IST)

ਸਰਹੱਦ ਨੇੜਿਓਂ ਦੋ ਡਰੋਨ ਅਤੇ  ਹੈਰੋਇਨ ਬਰਾਮਦ

ਤਰਨਤਾਰਨ (ਰਮਨ)- ਸਰਹਦ ਨੇੜਿਓਂ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਸਾਂਝੀ ਤਲਾਸ਼ੀ ਮੁਹਿਮ ਦੌਰਾਨ 2 ਡਰੋਨ ਅਤੇ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਸਬ-ਡਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਅਤੇ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਦਿਲਬਾਗ ਸਿੰਘ ਵਾਸੀ ਪਿੰਡ ਕਾਲੀਆ ਦੇ ਖੇਤਾਂ ’ਚੋਂ ਡਿੱਗੇ ਹੋਏ ਇਕ ਚੀਨੀ ਡਰੋਨ ਨੂੰ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ

ਇਸੇ ਤਰ੍ਹਾਂ ਤਲਾਸ਼ੀ ਦੌਰਾਨ ਮੱਖਣ ਸਿੰਘ ਵਾਸੀ ਪਿੰਡ ਕਾਲੀਆ ਦੇ ਖੇਤਾਂ ’ਚ ਡਿੱਗੇ ਹੋਏ ਪੈਕਟ, ਜਿਸ ’ਚ 508 ਗ੍ਰਾਮ ਹੈਰੋਇਨ ਅਤੇ ਉਸਦੇ ਨਾਲ ਇਕ ਹੋਰ ਚੀਨੀ ਡਰੋਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਡਰੋਨਾਂ ਅਤੇ ਹੈਰੋਇਨ ਨੂੰ ਕਬਜ਼ੇ ’ਚ ਲੈਂਦੇ ਹੋਏ ਥਾਣਾ ਵਲਟੋਹਾ ਵਿਖੇ 2 ਵੱਖ-ਵੱਖ ਮਾਮਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-ਕਿਸਾਨਾਂ ਨੂੰ ਸਤਾ ਰਿਹੈ ਉਜਾੜੇ ਦਾ ਡਰ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਕੀਤੀ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News