ਨਰੇਸ਼ ਜਿਊਲਰਜ਼ ਤੋਂ ਫਿਰੌਤੀ ਮੰਗਣ ਅਤੇ ਦੁਕਾਨ ’ਤੇ ਗੋਲੀਆਂ ਮਾਰਨ ਵਾਲੇ ਦੋ ਗ੍ਰਿਫ਼ਤਾਰ

Thursday, Aug 01, 2024 - 05:30 PM (IST)

ਨਰੇਸ਼ ਜਿਊਲਰਜ਼ ਤੋਂ ਫਿਰੌਤੀ ਮੰਗਣ ਅਤੇ ਦੁਕਾਨ ’ਤੇ ਗੋਲੀਆਂ ਮਾਰਨ ਵਾਲੇ ਦੋ ਗ੍ਰਿਫ਼ਤਾਰ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਨਰੇਸ਼ ਜਿਊਲਰਜ਼ ਬਟਾਲਾ ਤੋਂ ਫਿਰੌਤੀ ਮੰਗਣ ਅਤੇ ਦੁਕਾਨ ’ਤੇ ਗੋਲੀਆਂ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਿਟੀ ਪੁਲਸ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ ਬਟਾਲਾ ਮੈਡਮ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ ਬੀਤੇ ਦਿਨੀਂ ਬਟਾਲਾ ਦੇ ਸਿਟੀ ਰੋਡ ਸਥਿਤ ਨਰੇਜ਼ ਜਿਊਲਰਜ਼ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਨੌਜਵਾਨਾਂ ਖਿਲਾਫ ਥਾਣਾ ਸਿਟੀ ਵਿਚ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਨੰ.74 ਦਰਜ ਕਰਨ ਤੋਂ ਬਾਅਦ ਐੱਸ.ਪੀ ਇਨਵੈੱਸਟੀਗੇਸ਼ਨ ਦੀ ਨਿਗਰਾਨੀ ਹੇਠ ਡੀ.ਐੱਸ.ਪੀ ਸਿਟੀ ਅਜ਼ਾਦਵਿੰਦਰ ਸਿੰਘ, ਸੀ.ਆਈ.ਏ ਸਟਾਫ ਬਟਾਲਾ ਦੇ ਇੰਚਾਰਜ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਜਸਜੀਤ ਸਿੰਘ ਦਪੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿੰਨ੍ਹਾਂ ਨੇ ਪੂਰੀ ਮੁਸਤੈਦੀ ਨਾਲ ਕੰਮ ਕਰਦਿਆਂ ਨਰੇਸ਼ ਜਿਊਲਰਜ਼ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਮਨੀ ਮਸੀਹ ਪੁੱਤਰ ਜਸਪਾਲ ਮਸੀਹ ਵਾਸੀ ਪਿੰਡ ਦੂੰਬੀਵਾਲ ਅਤੇ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਰਵਾਲੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਇਕ 32 ਬੋਰ ਪਿਸਤੌਲ ਅਤੇ 2 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਨਸ਼ੇ ’ਚ ਧੁੱਤ ਨੌਜਵਾਨ ਸੜਕਾਂ ਦੇ ਡਿੱਗਦਾ ਹੋਇਆ ਆਇਆ ਨਜ਼ਰ, ਸਵਾਲਾਂ ਦੇ ਘੇਰੇ ’ਚ ਪੁਲਸ

ਐੱਸ.ਐੱਸ.ਪੀ ਨੇ ਅੱਗੇ ਦੱਸਿਆ ਕਿ ਮਨੀ ਮਸੀਹ ਵਿਰੁੱਧ ਥਾਣਾ ਸਿਵਲ ਲਾਈਨ ਅਤੇ ਸੰਦੀਪ ਸਿੰਘ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਵਿਖੇ ਪਹਿਲਾਂ ਵੀ ਇਕ-ਇਕ ਮੁਕੱਦਮਾ ਦਰਜ ਹੈ ਅਤੇ ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਾਂਈਕਲ ਸਪਲੈਂਡਰ ਵੀ ਬਰਾਮਦ ਕਰਕੇ ਕਬਜ਼ੇ ਵਿਚ ਪੁਲਸ ਵਲੋਂ ਲੈ ਲਿਆ ਗਿਆ ਹੈ ਤੇ ਹੋਰ ਪੁੱਛਗਿਛ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ 'ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News