ਕਿਰਪਾਨ ਦੀ ਨੋਕ ਤੇ ਕਿਸਾਨ ਕੋਲੋਂ ਟਰਾਲੀ ਖੋਹ ਕੇ ਦੋ ਲੁਟੇਰੇ ਹੋਏ ਫਰਾਰ

Saturday, Mar 23, 2024 - 01:51 PM (IST)

ਕਿਰਪਾਨ ਦੀ ਨੋਕ ਤੇ ਕਿਸਾਨ ਕੋਲੋਂ ਟਰਾਲੀ ਖੋਹ ਕੇ ਦੋ ਲੁਟੇਰੇ ਹੋਏ ਫਰਾਰ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਇਲਾਕੇ ਅੰਦਰ ਹੈਡ ਪੁਲ ਗਾਹਲੜੀ ਦੇ ਨਜਦੀਕ ਇਕ ਕਿਸਾਨ ਕੋਲੋਂ ਦੋ ਲੁਟੇਰੇ ਕਿਰਪਾਨ ਦੀ ਨੋਕ 'ਤੇ ਟਰਾਲੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਸ਼ਮੀਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਉਗਰਾ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਆਪਣੇ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਰਾਤ 12 ਵਜੇ ਦੇ ਕਰੀਬ ਸ਼ੂਗਰ ਮਿੱਲ ਪਨਿਆੜ ਤੋਂ ਗੰਨਾ ਸੁੱਟ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਜਦ ਮੈਂ ਹੈਡ ਪੁੱਲ ਗਾਹਲੜੀ ਨੇੜੇ ਪੁੱਜਾ ਤਾਂ ਮੇਰੀ ਟਰੈਕਟਰ ਟਰਾਲੀ ਅੱਗੇ ਇਕ ਟਰੈਕਟਰ ਸੋਨਾਲੀਕਾ ਜਿਸ ਉੱਤੇ 2 ਵਿਅਕਤੀ ਸਵਾਰ ਸਨ, ਨੇ ਮੈਨੂੰ ਰੋਕ ਲਿਆ। 

ਇਹ ਖ਼ਬਰ ਵੀ ਪੜ੍ਹੋ - ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਪੀੜਤ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਹੱਥਾਂ ਵਿਚ ਕਿਰਪਾਨ ਅਤੇ ਬੇਸਬਾਲ ਬੈਟ ਸਨ। ਉਨ੍ਹਾਂ ਨੇ ਕਿਰਪਾਨ ਮੇਰੀ ਧੋਣ 'ਤੇ ਰੱਖ ਕੇ ਮੈਨੂੰ ਟਰੈਕਟਰ ਤੋਂ ਉਤਾਰ ਕੇ ਮੇਰੇ ਟਰੈਕਟਰ ਦੀ ਚਾਬੀ ਕੱਢ ਲਈ ਅਤੇ ਟਰੈਕਟਰ ਦੀ ਹੁੱਕ ਖੋਲ੍ਹ ਕੇ ਮੇਰਾ ਟਰੈਕਟਰ ਸਾਇਡ 'ਤੇ ਕਰਕੇ ਮੇਰੀ ਟਰਾਲੀ ਆਪਣੇ ਟਰੈਕਟਰ ਮਗਰ ਪਾ ਕੇ ਫਰਾਰ ਹੋ ਗਏ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਸੈਫ ਅਲੀ ਪੁੱਤਰ ਸ਼ੇਰ ਮੁਹੰਮਦ, ਸਾਲੂ ਪੁੱਤਰ ਨੂਰ ਮੁਹੰਮਦ ਵਾਸੀ ਸਮਾਦ ਬਾਈ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News