ਮੈਡੀਕਲ ਸਿੱਖਿਆ ਵਿਭਾਗ ਵਲੋਂ 2 ਮੈਡੀਕਲ ਸੁਪਰਡੈਂਟਾਂ ਦਾ ਤਬਾਦਲਾ

01/07/2020 10:42:53 PM

ਅੰਮ੍ਰਿਤਸਰ, (ਦਲਜੀਤ)— ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਨੂੰ ਤੁਰੰਤ ਬਦਲ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜੇ. ਐੱਸ. ਕੁਲਾਰ ਦੀ ਜਗ੍ਹਾ ਹੁਣ ਮੈਡੀਸਨ ਵਿਭਾਗ ਦੇ ਡਾ. ਰਮਨ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ, ਜਦਕਿ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਰਹੇ ਡਾ. ਅਸ਼ਵਨੀ ਕੁਮਾਰ ਦੀ ਜਗ੍ਹਾ 'ਤੇ ਸਰਜਰੀ ਵਿਭਾਗ ਦੇ ਪ੍ਰੋਫੈਸਰ ਡਾ. ਪਾਰਸ ਕੁਮਾਰ ਪਾਂਡਵ ਨੂੰ ਨਿਯੁਕਤ ਕੀਤਾ ਗਿਆ ਹੈ।


KamalJeet Singh

Content Editor

Related News