ਖਾਣ ਪੀਣ ਦੀਆਂ ਦੁਕਾਨਾਂ ਤੇ ਰੇਹੜੀ-ਫੜੀ ਵਾਲਿਆਂ ਦੀ ਟ੍ਰੇਨਿੰਗ ਕਰਵਾਈ

Monday, Mar 24, 2025 - 11:54 AM (IST)

ਖਾਣ ਪੀਣ ਦੀਆਂ ਦੁਕਾਨਾਂ ਤੇ ਰੇਹੜੀ-ਫੜੀ ਵਾਲਿਆਂ ਦੀ ਟ੍ਰੇਨਿੰਗ ਕਰਵਾਈ

ਗੁਰਦਾਸਪੁਰ (ਵਿਨੋਦ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐੱਸ ਪੰਨੂੰ ਦੀ ਅਗਵਾਈ ਹੇਠ ਖਾਣ ਪੀਣ ਦੀਆਂ ਦੁਕਾਨਾਂ , ਰੇਹੜੀ-ਫੜੀ ਵਾਲਿਆਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਦੌਰਾਨ ਸਮੂਹ ਮੈਂਬਰਾਂ ਨੂੰ ਫੂਡ ਸੇਫਟੀ ਐਕਟ ਬਾਰੇ ਦੱਸਿਆ ਗਿਆ । ਐੱਫ.ਐੱਸ.ਐੱਸ.ਏ.ਆਈ ਦੇ 12 ਗੋਲਡਨ ਰੂਲ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ਦੀ ਪਾਲਨਾ ਲਈ ਕਿਹਾ ਗਿਆ ।

ਦੁਕਾਨਦਾਰਾਂ ਅਤੇ ਫੜੀ ਵਾਲਿਆਂ ਨੂੰ ਮੁਫ਼ਤ ਐਪਰਨ ਅਤੇ ਟੋਪੀਆਂ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਦੇ ਨਿਯਮਾਂ ਬਾਰੇ ਵਿਸਤਾਰ ਨਾਲ ਦੱਸਿਆ ਗਿਆ । ਇਸ ਮੌਕੇ ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐੱਸ ਪੰਨੂੰ ਨੇ ਫਾਸਟ ਫੂਡ ਵੇਚਣ ਵਾਲਿਆਂ ਨੂੰ ਕਿਹਾ ਕਿ ਉਹ ਐੱਫ.ਐੱਸ.ਐੱਸ.ਏ.ਆਈ ਦੇ 12 ਗੋਲਡਨ ਰੂਲ ਦੀ ਪਾਲਨਾ ਕਰਨ। ਸਮਾਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ। 

ਸਮੂਹ ਕਾਰੀਗਰਾਂ ਦਾ ਸਮੇਂ ਸਿਰ ਡਾਕਟਰੀ ਮੁਆਇਨਾ ਕਰਵਾਉਣ। ਚੰਗੀ ਕਵਾਲਿਟੀ ਦਾ ਹੀ ਸਾਮਾਨ ਵੇਚਿਆ ਜਾਵੇ। ਕਿਸੇ ਵੀ ਕਿਸਮ ਦੀ ਕੋਤਾਹੀ ਵਰਤਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਵਿਭਾਗ ਵੱਲੋਂ ਕੀਤੀ ਜਾਂਦੀ ਰਜਿਸਟ੍ਰੇਸ਼ਨ ਅਤੇ ਹਿਦਾਇਤਾਂ ਦੀ ਪਾਲਨਾ ਕਰਨ ਲਈ ਕਿਹਾ । ਗ੍ਰਾਹਕਾਂ ਨੂੰ ਵਧੀਆ ਕਵਾਲਿਟੀ ਦਾ ਸਮਾਨ ਮੁਹੱਈਆ ਕਰਵਾਉਣ ਲਈ ਕਿਹਾ। ਇਸ ਮੌਕੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਨੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਨਿਯਮਾਂ ਬਾਰੇ ਦੱਸਿਆ ।


author

Shivani Bassan

Content Editor

Related News