ਲੋਕਾਂ ਦੀਆਂ ਸਮੱਸਿਆਵਾਂ ਵੱਲ ਘੱਟ, ਚਾਲਾਨ ਕੱਟਣ ਵੱਲ ਵੱਧ ਧਿਆਨ ਦੇ ਰਹੀ ਟ੍ਰੈਫਿਕ ਪੁਲਸ
Tuesday, Feb 04, 2025 - 11:25 AM (IST)
ਅੰਮ੍ਰਿਤਸਰ (ਕਮਲ)- ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ। ਘਰੋਂ ਬਾਹਰ ਨਿਕਲਣ ਲਈ ਜਨਤਾ ਨੂੰ ਘੰਟਿਆਂਬੱਧੀ ਟ੍ਰੈਫਿਕ ਜਾਮ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹਾਲ ਗੇਟ, ਰਾਮ ਬਾਗ, ਖਾਲਸਾ ਕਾਲਜ, ਚਾਂਟੀਵਿਡ ਗੇਟ ’ਤੇ ਹਰ ਰੋਜ਼ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੁਲਸ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੀ ਬਜਾਏ ਚਲਾਨ ਕੱਟਣ ਵਿਚ ਵਧੇਰੇ ਦਿਲਚਸਪੀ ਰੱਖਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਸਮੇਂ ਸ਼ਹਿਰ ਵਿਚ ਸੈਂਕੜੇ ਪੁਲਸ ਕਰਮਚਾਰੀ ਅਤੇ ਅਧਿਕਾਰੀ ਚਲਾਨ ਕੱਟਣ ਵਿਚ ਲੱਗੇ ਹੋਏ ਹਨ, ਜਿਨ੍ਹਾਂ ਦੀ ਡਿਊਟੀ ਇੱਕ ਅਧਿਕਾਰੀ ਵੱਲੋਂ ਹਰ ਰੋਜ਼ 15 ਚਲਾਨ ਕੱਟਣੇ ਹੁੰਦੇ ਹਨ। ਦੇਖਿਆ ਜਾਵੇ ਜੇਕਰ ਕੋਈ ਵਿਅਕਤੀ ਬਾਈਕ ਚਲਾਉਂਦਾ ਹੈ, ਤਾਂ ਉਹ ਆਪਣੀ ਬਾਈਕ ਨੂੰ ਸਖ਼ਤ ਮਿਹਨਤ ਲਈ ਵਰਤਦਾ ਹੈ। ਇੱਕ ਬਾਈਕ ਸਵਾਰ ਦੀ ਰੋਜ਼ਾਨਾ ਦਿਹਾਡ਼ੀ ਲਗਭਗ 500 ਰੁਪਏ ਹੁੰਦੀ ਹੈ। ਬਾਈਕ ਸਵਾਰ ਕਿਸੇ ਵੀ ਇਲਾਕੇ ਤੋਂ ਨਿਕਲਦਾ ਹੈ, ਪੁਲਸ ਉਸੇ ਰਸਤੇ ’ਤੇ ਦਿਖਾਈ ਦਿੰਦੀ ਹੈ ਅਤੇ ਚਲਾਨ ਵੀ ਉਨ੍ਹਾਂ ਲੋਕਾਂ ਦੇ ਕੱਟੇ ਜਾਂਦੇ ਹਨ ਜੋ ਆਪਣੇ ਕੰਮਕਾਰ ’ਤੇ ਜਾਂਦੇ ਜਾਂ ਆਉਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਮਾਨਵਧਿਕਾਰ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਰਾਸ਼ਟਰੀ ਉਪ ਪ੍ਰਧਾਨ ਵਰਦਾਨ ਭਗਤ, ਚੇਅਰਮੈਨ ਪੰਜਾਬ ਆਰਟੀਆਈ ਸੈੱਲ ਨਰਿੰਦਰ ਦਵੇਸਰ, ਸਕੱਤਰ ਵਿਸ਼ਾਲ ਕੁਮਾਰ, ਰਾਸ਼ਟਰੀ ਉਪ ਚੇਅਰਮੈਨ ਸੁਸ਼ੀਲ ਮਲਹੋਤਰਾ ਨੇ ਟ੍ਰੈਫਿਕ ਪੁਲਸ ਵੱਲੋਂ ਗਰੀਬ ਲੋਕਾਂ ’ਤੇ ਕੀਤੇ ਜਾ ਰਹੇ ਚਲਾਨਾਂ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਨਾਲ ਨੂੰ ਅਪੀਲ ਕੀਤੀ ਕਿ ਇਸ ਤਰੀਕੇ ਨਾਲ ਗਰੀਬ ਲੋਕਾਂ ਨੂੰ ਚਲਾਨ ਕੱਟਣੇ ਬੰਦ ਕੀਤੇ ਜਾਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8