ਸ਼ਹਿਰ ਦੀ ਲਾਈਫ ਲਾਈਨ ਕਹਾਉਣ ਵਾਲੇ ਭੰਡਾਰੀ ਪੁਲ ’ਤੇ ਲੱਗਾ ਟ੍ਰੈਫਿਕ ਜਾਮ
Saturday, Jul 13, 2024 - 04:14 AM (IST)
ਅੰਮ੍ਰਿਤਸਰ (ਜਸ਼ਨ) : ਗੁਰੂ ਨਗਰੀ ਅੰਮ੍ਰਿਤਸਰ ’ਚ ਅੱਜ ਸਵੇਰ ਤੋਂ ਪੈ ਰਹੀ ਬਾਰਿਸ਼ ਨੇ ਵਾਹਨਾਂ ਦੇ ਪਹੀਏ ਹੌਲੀ ਕਰ ਦਿੱਤੇ | ਅੱਜ ਤੜਕੇ ਤੋਂ ਦੁਪਹਿਰ ਬਾਅਦ ਤੱਕ ਪਈ ਬਾਰਿਸ਼ ਕਾਰਨ ਪੂਰੇ ਸ਼ਹਿਰ ਵਿਚ ਟ੍ਰੈਫਿਕ ਜਾਮ ਰਿਹਾ ਅਤੇ ਸ਼ਹਿਰ ਦੀ ਲਾਈਫ ਲਾਈਨ ਕਹੇ ਜਾਣ ਵਾਲੇ ਭੰਡਾਰੀ ਪੁਲ ’ਤੇ ਸ਼ਾਮ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਕਾਰਨ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਹ ਇਕਲੌਤਾ ਪੁਲ ਹੈ ਜੋ ਸ਼ਹਿਰ ਦੇ ਅੰਦਰੂਨੀ ਖੇਤਰਾਂ ਨੂੰ ਹੋਰ ਬਾਹਰੀ ਸਿਵਲ ਖੇਤਰਾਂ ਨਾਲ ਜੋੜਦਾ ਹੈ। ਇਸ ਕਾਰਨ ਇਸ ਪੁਲ ਦੀ ਮਹੱਤਤਾ ਕਾਫ਼ੀ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ
ਆਸ-ਪਾਸ ਦੇ ਕੁਝ ਦੁਕਾਨਦਾਰਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਹੈਰਾਨੀਜਨਕ ਤੱਥਾਂ ਦਾ ਖੁਲਾਸਾ ਕੀਤਾ ਕਿ ਇੱਥੇ ਆਮ ਦਿਨਾਂ ’ਚ ਵੀ ਅਜਿਹੇ ਜਾਮ ਅਕਸਰ ਹੀ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਪੁਲ ਦੇ ਨਾਲ ਲੱਗਦੇ ਖੇਤਰਾਂ ਵਿਚ ਕੁਈਨਜ਼ ਰੋਡ, ਕ੍ਰਿਸਟਲ ਚੌਕ ਅਤੇ ਭੰਡਾਰੀ ਪੁਲ ’ਤੇ ਟ੍ਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕਾਫੀ ਸੰਖਿਆ ਵਿਚ ਹੈ, ਪਰ ਇਹ ਮੁਲਾਜ਼ਮ ਟ੍ਰੈਫਿਕ ਜਾਮ ਨੂੰ ਰੈਗੂਲੇਟ ਕਰਨ ਦੀ ਬਜਾਏ ਚਲਾਨ ਕੱਟਣ ਵਿਚ ਜ਼ਿਆਦਾ ਸਰਗਰਮ ਰਹਿੰਦੇ ਹਨ। ਇਸ ਕਾਰਨ ਟਰੈਫਿਕ ਪੁਲਸ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆਉਂਦੀ ਨਜ਼ਰ ਆ ਰਹੀ ਹੈ।
ਦੂਜੇ ਪਾਸੇ ਟ੍ਰੈਫਿਕ ਪੁਲਸ ਨੇ ਸ਼ਹਿਰ ’ਚ ਟ੍ਰੈਫਿਕ ਸੁਚਾਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸੀ ਹੋਈ ਹੈ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e