ਪੁਲਸ ਵੱਲੋਂ ਕੱਟੇ ਟ੍ਰੈਫਿਕ ਚਲਾਨ ਸਮੇਂ ਸਿਰ ਸਬੰਧਤ ਦਫਤਰ ’ਚ ਨਹੀਂ ਪਹੁੰਚ ਰਹੇ! ਲੋਕਾਂ ਨੂੰ ਕਰਨਾ ਪੈਂਦੈ ਦਿੱਕਤਾਂ ਦਾ ਸਾਹਮਣਾ
Friday, Sep 22, 2023 - 02:58 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਪੁਲਸ ਵੱਲੋਂ ਜਾਰੀ ਕੀਤੇ ਗਏ ਟ੍ਰੈਫਿਕ ਚਲਾਨ ਸਮੇਂ ਸਿਰ ਸਬੰਧਤ ਅਦਾਲਤ ’ਚ ਨਾ ਪਹੁੰਚਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕਦੇ ਟਰਾਂਸਪੋਰਟ ਦਫ਼ਤਰ ਤੇ ਕਦੇ ਪੁਲਸ ਲਾਈਨ ਦੇ ਚੱਕਰ ਕੱਟਣ ਲਈ ਮਜਬੂਰ ਹੋਏ ਪਏ ਹਨ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!
ਜਾਣਕਾਰੀ ਅਨਸੁਾਰ 20 ਅਗਸਤ ਨੂੰ ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਏ. ਐੱਸ. ਆਈ. ਧਰਮਿੰਦਰ ਕੁਮਾਰ ਵੱਲੋਂ ਵਾਹਨ ਨੰਬਰ ਪੀ.ਬੀ. 35 ਈ 0687 'ਤੇ ਚਲਾਨ ਨੰਬਰ 652340 ਕੱਟਿਆ ਗਿਆ ਸੀ, ਜਿਸ ਦੇ ਭੁਗਤਾਨ ਦੀ ਮਿਤੀ 1 ਸਤੰਬਰ ਰੱਖੀ ਗਈ ਸੀ ਪਰ ਵੇਖਣ ਨੂੰ ਮਿਲਿਆ ਕਿ ਵਾਰ-ਵਾਰ ਟਰਾਂਸਪੋਰਟ ਦਫ਼ਤਰ ਦੇ ਚੱਕਰ ਕੱਟਣ ਦੇ ਬਾਵਜੂਦ ਵੀ ਸਬੰਧਤ ਕਰਮਚਾਰੀਆਂ ਵੱਲੋਂ ਟ੍ਰੈਫਿਕ ਚਲਾਨ ਨਾ ਆਉਣ ਦੀ ਗੱਲ ਕੀਤੀ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਥਾਣਾ ਸਦਰ ਪੁਲਸ ਨੇ ਇਸ ਚਲਾਨ ਨੂੰ ਸਹੀ ਸਮੇਂ ’ਤੇ ਟ੍ਰੈਫਿਕ ਸੈੱਲ ’ਚ ਜਮ੍ਹਾ ਨਹੀਂ ਕਰਵਾਇਆ, ਜਿਸ ਕਾਰਨ ਇਹ ਚਲਾਨ 20 ਦਿਨ ਬੀਤ ਜਾਣ ਤੋਂ ਬਾਅਦ ਵੀ ਗੁਰਦਾਸਪੁਰ ਦੇ ਟਰਾਂਸਪੋਰਟ ਦਫ਼ਤਰ ਤੱਕ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ
ਦੂਜੇ ਪਾਸੇ ਇਸ ਮਾਮਲੇ ਸਬੰਧੀ ਟ੍ਰੈਫਿਕ ਸੈੱਲ ਪੁਲਸ ਲਾਈਨ ਦੇ ਇੰਚਾਰਜ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਦਰ ਥਾਣੇ ਵੱਲੋਂ ਇਹ ਚਲਾਨ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ ਗਿਆ। ਉੱਥੇ ਹੀ ਟਰਾਂਸਪੋਰਟ ਦਫ਼ਤਰ ’ਚ ਤਾਇਨਾਤ ਮਹਿਲਾ ਮੁਲਾਜ਼ਮ ਕੰਵਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਟ੍ਰੈਫਿਕ ਚਲਾਨ ਸਹੀ ਸਮੇਂ ’ਤੇ ਨਾ ਹੋਣ ਕਾਰਨ ਲੋਕਾਂ ਨੂੰ ਕਈ ਵਾਰ ਖਿੜਕੀ ਰਾਹੀਂ ਵਾਪਸ ਭੇਜਣਾ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ
ਦੱਸ ਦਈਏ ਕਿ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੁਲਸ ਵਿਭਾਗ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਲਗਾਤਾਰ ਪੁਲਸ ਨਾਕੇ ਲਾ ਕੇ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ, ਜਿਸ ’ਚ ਲੋਕਾਂ ਨੂੰ ਭਾਰੀ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਗੁਰਦਾਸਪੁਰ ਦੇ ਲੋਕਾਂ ਨੇ ਟਰਾਂਸਪੋਰਟ ਅਧਿਕਾਰੀ ਦਵਿੰਦਰ ਕੁਮਾਰ ਤੋਂ ਮੰਗ ਕੀਤੀ ਕਿ ਲਾਪਰਵਾਈ ਦਿਖਾਉਣ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਵਿਭਾਗੀ ਦੀ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8