ਕੈਮਿਸਟ ਵੀਰਾਂ ਤੇ ਵੈਟਨਰੀ ਇੰਸਪੈਕਟਰਾਂ ਵੱਲੋਂ ਟਿੱਕਰੀ ਬਾਰਡਰ ’ਤੇ ਦਵਾਈਆਂ ਦਾ ਲੰਗਰ
Monday, Jan 25, 2021 - 03:13 PM (IST)

ਪਠਾਨਕੋਟ (ਅਦਿਤਿਆ, ਰਾਜਨ) - ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿੱਕਰੀ ਬਾਰਡਰ ’ਤੇ ਕੀਤੇ ਜਾ ਰਹੇ ਸੰਘਰਸ਼ ਨੂੰ ’ਚ ਸ਼ਾਮਲ ਲੋਕਾਂ ਦੀ ਸਿਹਤਯਾਬੀ ਲਈ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਦੇ ਵਸਨੀਕ ਵੈਟਨਰੀ ਇੰਸਪੈਕਟਰ ਅਵਤਾਰ ਸਿੰਘ ਪੱਪੂ ਅਤੇ ਕੈਮਿਸਟ ਜਗਤਾਰ ਸਿੰਘ ਭੁੱਲਰ ਹੋਣਾਂ ਵੱਲੋਂ ਮੋਰਚੇ ’ਤੇ ਦਵਾਈਆਂ ਦਾ ਫਰੀ ਲੰਗਰ ਲਗਾਇਆ ਗਿਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਭੁੱਲਰ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਸਰਦਾਰ ਗੁਰਦਿਆਲ ਸਿੰਘ ਸਿੰਘ ਭੁੱਲਰ ਹਮੇਸ਼ਾਂ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਰਹੇ ਸਨ।
ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਵਿਚ ਮਿਲੇ ਜ਼ਜਬੇ ਨੂੰ ਅੱਗੇ ਵਧਾਉਦਿਆਂ ਸਮੁੱਚੇ ਕਿਸਾਨ ਕਿਰਤੀ ਮਜਦੂਰਾਂ ਵੱਲੋਂ ਵੱਡੇ ਹੁੰਘਾਰੇ ਨਾਲ ਬਣੇ ਜਨ ਅੰਦੋਲਨ ਵਿਚ ਮੋਢੇ ਨਾਲ ਮੋਢਾ ਡਾਹ ਕੇ ਖੜੇ ਹਾਂ। ਸੰਘਰਸ਼ ਜਿੱਤਣ ਤੱਕ ਸਾਡਾ ਪਰਿਵਾਰ ਆਪਣੀ ਜੇਬ ’ਚੋਂ ਦਸਵੰਧ ਕੱਢ ਕੇ ਸੰਗਤ ਦੀ ਸੇਵਾ ਕਰਕੇ ਖੁਸ਼ਨਸੀਬ ਵਾਲਾ ਸਮਝੇਗਾ। ਇਸ ਸਮੇਂ ਉਨ੍ਹਾਂ ਨਾਲ ਗੁਰਤੇਜ ਸਿੰਘ ਸਿਧਾਣਾ, ਬੂਟਾ ਸਿੰਘ ਬੁੱਟਰ, ਜਗਸੀਰ ਸਿੰਘ ਭੁੱਲਰ ਅਤੇ ਸੁਖਦੀਪ ਸਿੰਘ ਭੁੱਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।