ਸਵੀਗੀ ਦੇ ਡਲਿਵਰੀਮੈਨ ਕੋਲੋਂ ਮੋਬਾਈਲ ਤੇ ਨਕਦੀ ਖੋਹਣ ਵਾਲੇ 3 ਲੁਟੇਰੇ ਕਾਰ ਸਮੇਤ ਕਾਬੂ

Monday, Sep 21, 2026 - 01:49 PM (IST)

ਸਵੀਗੀ ਦੇ ਡਲਿਵਰੀਮੈਨ ਕੋਲੋਂ ਮੋਬਾਈਲ ਤੇ ਨਕਦੀ ਖੋਹਣ ਵਾਲੇ 3 ਲੁਟੇਰੇ ਕਾਰ ਸਮੇਤ ਕਾਬੂ

ਪਠਾਨਕੋਟ (ਕੰਵਲ)- ਪਠਾਨਕੋਟ ਪੁਲਸ ਨੇ ਇਕ ਡਲਿਵਰੀਮੈਨ ਮਾਰ-ਕੁਟਾਈ ਕਰ ਕੇ ਉਸ ਕੋਲੋਂ ਮੋਬਾਈਲ ਅਤੇ ਨਕਦੀ ਖੋਹਣ ਵਾਲੇ 3 ਮੁਲਜ਼ਮਾਂ ਨੂੰ ਵਾਰਦਾਤ ਵਿਚ ਵਰਤੀ ਕਾਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ 14/15 ਸਤੰਬਰ ਦੀ ਦਰਮਿਆਨੀ ਰਾਤ ਨੂੰ ਰਕੇਸ਼ ਕੁਮਾਰ (ਵਾਸੀ ਗੋਬਿੰਦ ਨਗਰ, ਖਾਨਪੁਰ), ਜੋ ਸਵੀਗੀ ਕੰਪਨੀ ਵਿਚ ਆਨਲਾਈਨ ਹੋਮ ਡਲਿਵਰੀ ਦਾ ਕੰਮ ਕਰਦਾ ਹੈ, ਮਲਕਪੁਰ ਗੋਲ ਚੌਕ ਨੇੜੇ ਆਰਡਰ ਦਾ ਇੰਤਜ਼ਾਰ ਕਰ ਰਿਹਾ ਸੀ। ਰਾਤ ਕਰੀਬ 12.30 ਵਜੇ ਸੁਜਾਨਪੁਰ ਸਾਈਡ ਤੋਂ ਆਈ ਇਕ ਕਾਲੇ ਰੰਗ ਦੀ ਮਹਿੰਦਰਾ ਕਾਰ ਵਿਚ ਸਵਾਰ 3 ਨੌਜਵਾਨਾਂ ਨੇ ਉਸ ਨੂੰ ਜਬਰਦਸਤੀ ਗੱਡੀ ਵਿਚ ਬੈਠਾ ਲਿਆ।

ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ

ਮੁਲਜ਼ਮ ਉਸ ਨੂੰ ਸਰਨੇ ਫਲਾਈਓਵਰ ਨੇੜੇ ਇਕ ਮੰਦਰ ਕੋਲ ਲੈ ਗਏ, ਜਿਥੇ ਉਸ ਨਾਲ ਕੁੱਟਮਾਰ ਕੀਤੀ ਗਈ। ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ, ਪਰਸ ’ਚੋਂ 1800 ਰੁਪਏ ਨਕਦ ਅਤੇ ਡਰਾ-ਧਮਕਾ ਕੇ ਮੋਬਾਈਲ ਦਾ ਡਿਸਪਲੇਅ ਲਾਕ ਤੇ ਯੂ. ਪੀ. ਆਈ. ਨੰਬਰ ਲੈ ਲਿਆ ਅਤੇ ਉਸ ਨੂੰ ਗੱਡੀ ’ਚੋਂ ਉਤਾਰ ਕੇ ਫਰਾਰ ਹੋ ਗਏ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰ.-1 ਵਿਖੇ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ

ਇਸ ਤੋਂ ਬਾਅਦ ਇੰਚਾਰਜ ਅਰੁਣ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਤਫ਼ਤੀਸ਼ ਦੌਰਾਨ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ— ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਸੁਲਤਾਨੀ, ਜਗਦੀਪ ਸਿੰਘ ਉਰਫ਼ ਜੱਗੂ ਵਾਸੀ ਫਰੀਦਪੁਰ ਅਤੇ ਰਵਿੰਦਰ ਸਿੰਘ ਉਰਫ਼ ਮਾਨਾ ਵਾਸੀ ਬਾਊਪੁਰ ਜੱਟਾਂ, ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਵਾਰਦਾਤ ’ਚ ਵਰਤੀ ਗਈ ਮਹਿੰਦਰਾ ਕਾਰ ਬਰਾਮਦ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News