ਚੋਰਾਂ ਨੇ 2 ਇਮੀਗ੍ਰੇਸ਼ਨ ਸੈਂਟਰਾਂ ਅਤੇ ਇਕ ਲੈਬ ਨੂੰ ਬਣਾਇਆ ਨਿਸ਼ਾਨਾ

06/01/2023 4:14:38 PM

ਬਟਾਲਾ/ਜੈਂਤੀਪੁਰ, 31 ਮਈ (ਸਾਹਿਲ, ਬਲਜੀਤ)- ਬੀਤੀ ਦੇਰ ਰਾਤ ਚੋਰਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਇਕ ਲੈਬ ਅਤੇ ਦੋ ਇਮੀਗ੍ਰੇਸ਼ਨ ਸੈਂਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਾਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਸਿੱਧੂ ਲੈਬ ਬਟਾਲਾ ਵਿਖੇ ਕੰਮ ਕਰਦੇ ਸਟੀਫਨ ਪੁੱਤਰ ਕਸ਼ਮੀਰ ਵਾਸੀ ਪਿੰਡ ਬਹਾਦਰ ਹੁਸੈਨ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਲੈਬ ’ਤੇ ਪੁੱਜੇ ਤਾਂ ਦੇਖਿਆ ਕਿ ਲੈਬ ਅੰਦਰ ਪਿਆ ਇਨਵਰਟਰ ਬੈਟਰਾ ਗਾਇਬ ਸੀ, ਜਿਸ ਨੂੰ ਚੋਰ ਚੋਰੀ ਕਰ ਕੇ ਲੈ ਜਾ ਚੁੱਕੇ ਸਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ

ਓਧਰ, ਬਟਾਲਾ ਦੇ ਚਿੱਟੀ ਗਰਾਊਂਡ ਦੇ ਸਾਹਮਣੇ ਸਥਿਤ ਕੁਇੱਕ ਇਮੀਗ੍ਰੇਸ਼ਨ ਦੇ ਮੈਨੇਜਰ ਮਲਕਿੰਦਰ ਸਿੰਘ ਅਤੇ ਈਗਲ ਬੱਜ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਮਨਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਇਕੋ ਹੀ ਬਿਲਡਿੰਗ ਵਿਚ ਨਾਲ-ਨਾਲ ਹਨ, ਜਿਥੇ ਬੀਤੀ ਰਾਤ ਚੋਰਾਂ ਨੇ ਸੈਂਟਰਾਂ ਵਿਚ ਲੱਗੇ ਏ. ਸੀਆਂ ਦੀਆਂ ਤਾਂਬੇ ਦੀਆਂ ਪਾਈਪਾਂ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ। ਇਨ੍ਹਾਂ ਚੋਰੀਆਂ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਲਿਖਤੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਓਧਰ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਾਰੇ ਕਾਲਜ 3 ਦਿਨ ਰਹਿਣਗੇ ‘ਤਾਲਾਬੰਦ’, ਸਾਂਝੀ ਐਕਸ਼ਨ ਕਮੇਟੀ ਨੇ ਦਿੱਤੀ ਇਹ ਚਿਤਾਵਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News