ਗੁਰਦਾਸਪੁਰ ’ਚ ਚੋਰਾਂ ਦੇ ਹੌਂਸਲੇ ਬੁਲੰਦ, ਜੱਜ ਦੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
Tuesday, Jun 27, 2023 - 12:46 PM (IST)
ਗੁਰਦਾਸਪੁਰ (ਵਿਨੋਦ)- ਸ਼ਹਿਰ ’ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਅਤੇ ਚੋਰਾਂ ਨੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ। ਬੀਤੇ ਦਿਨ ਦੁਪਹਿਰ ਸਮੇਂ ਚੋਰਾਂ ਵੱਲੋਂ ਸਥਾਨਕ ਪੰਚਾਇਤ ਭਵਨ ਨੇੜੇ ਜੱਜ ਸਾਹਿਬ ਦੀ ਕੋਠੀ 'ਚੋਂ 22ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 20ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਜੱਜ ਸਾਹਿਬ ਦੇ ਗੰਨਮੈਨ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਧਾਰਾ 454,380 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਐੱਲ.ਆਰ /ਏ.ਐੱਸ.ਆਈ ਸਰਵਨ ਸਿੰਘ ਨੇ ਬਿਆਨ ਦਿੱਤਾ ਕਿ ਉਹ ਮਹਿਲਾ ਜੱਜ ਮਿਸਜ਼ ਚੰਦਨਾ ਭੱਟੀ ਜੇ.ਐੱਮ.ਆਈ.ਸੀ/ਗੁਰਦਾਸਪੁਰ ਕੋਠੀ ਨੰਬਰ 12ਏ ਨੇੜੇ ਪੰਚਾਇਤ ਭਵਨ ਗੁਰਦਾਸਪੁਰ ਬਤੌਰ ਗੰਨਮੈਨ ਤਾਇਨਾਤ ਹੈ। ਜੱਜ ਸਾਹਿਬ ਨੂੰ ਕੋਰਟ ਵਿਚ ਛੁੱਟੀਆਂ ਹੋਣ ਕਰਕੇ ਉਹ ਆਪਣੇ ਘਰ ਅੰਮ੍ਰਿਤਸਰ ਗਏ ਹੋਏ ਸੀ, ਮਿਤੀ 25-6-23 ਦੀ ਰਾਤ ਨੂੰ ਪੀ.ਐੱਚ.ਜੀ ਸਰਤਾਜ ਸਿੰਘ ਉਕਤ ਕੋਠੀ ’ਚ ਆਪਣੀ ਡਿਊਟੀ ਕਰਕੇ 26-6-23 ਨੂੰ ਸਵੇਰੇ 6.30 ਵਜੇ ਆਪਣੇ ਘਰ ਚਲਾ ਗਿਆ ਸੀ। ਜਦੋਂ ਦੁਪਹਿਰ 12 ਵਜੇ ਉਹ ਕੋਠੀ ਦੀ ਸਫ਼ਾਈ ਕਰਵਾਉਣ ਲਈ ਮਮਤਾ ਪੁੱਤਰੀ ਤਰਸੇਮ ਮਸੀਹ ਵਾਸੀ ਆਲੇਚੱਕ ਨੂੰ ਨਾਲ ਲੈ ਕੇ ਕੋਠੀ ਪਹੁੰਚਿਆਂ ਤਾਂ ਵੇਖਿਆ ਕਿ ਕਮਰੇ ਦੀ ਬਾਰੀ ਖੁੱਲੀ ਹੋਈ ਸੀ ਤੇ ਅਲਮਾਰੀ ਵਿਚੋਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਦੀ ਸੂਚਨਾ ਉਸ ਨੇ ਫੋਨ ਰਾਹੀਂ ਜੱਜ ਸਾਹਿਬ ਨੂੰ ਦਿੱਤੀ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਜਿਸ ’ਤੇ ਜੱਜ ਸਾਹਿਬ ਦੇ ਪਹੁੰਚਣ ਤੇ ਸਾਮਾਨ ਦਾ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੋਠੀ ਵਿਚੋਂ ਕਰੀਬ 20/22 ਤੋਲੇ ਸੋਨੇ ਗਹਿਣੇ ਅਤੇ 20ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਹਨ। ਪੁਲਸ ਅਧਿਕਾਰੀ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।