ਚੋਰਾਂ ਬਣਾਇਆ ਘਰ ਨੂੰ ਨਿਸ਼ਾਨਾ, 2 ਲੱਖ ਰੁਪਏ ਸਮੇਤ 5 ਤੋਲੇ ਸੋਨੇ ਦੇ ਗਹਿਣੇ ਲੈ ਹੋਏ ਫਰਾਰ

Tuesday, Sep 12, 2023 - 05:24 PM (IST)

ਚੋਰਾਂ ਬਣਾਇਆ ਘਰ ਨੂੰ ਨਿਸ਼ਾਨਾ, 2 ਲੱਖ ਰੁਪਏ ਸਮੇਤ 5 ਤੋਲੇ ਸੋਨੇ ਦੇ ਗਹਿਣੇ ਲੈ ਹੋਏ ਫਰਾਰ

ਤਰਨਤਾਰਨ/ਭਿੱਖੀਵਿੰਡ (ਰਮਨ,ਅਮਨ,ਸੁਖਚੈਨ)- ਅਣਪਛਾਤੇ ਚੋਰਾਂ ਵਲੋਂ ਘਰ ਵਿਚ ਦਾਖਲ ਹੋ 2 ਲੱਖ ਰੁਪਏ ਨਕਦ, ਪੰਜ ਤੋਲੇ ਸੋਨੇ ਦੇ ਗਹਿਣੇ ਅਤੇ ਇਕ ਘੜੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਸੁਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਵਜੇ ਮੌਜੂਦ ਸੀ ਤਾਂ ਉਸਨੂੰ ਕੋਈ ਆਵਾਜ਼ ਸੁਣਾਈ ਦਿੱਤੀ ਜਦੋਂ ਉਹ ਕਮਰੇ ਦਾ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਦਰਵਾਜ਼ਾ ਬਾਹਰੋਂ ਬੰਦ ਕੀਤਾ ਹੋਣ ਕਾਰਨ ਦਰਵਾਜ਼ਾ ਨਹੀਂ ਖੁੱਲਿਆ, ਜਿਸ ਸਬੰਧੀ ਉਸਨੇ ਆਪਣੇ ਚਾਚੇ ਦੇ ਮੁੰਡੇ ਗੁਰਪ੍ਰਤਾਪ ਸਿੰਘ ਨੂੰ ਫੋਨ ਕਰਕੇ ਬੁਲਾਇਆ।

ਇਹ ਵੀ ਪੜ੍ਹੋ- ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ 'ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

ਇਸ ਦੌਰਾਨ ਘਰ ਦੇ ਕਮਰਿਆਂ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਣਪਛਾਤੇ ਚੋਰਾਂ ਵਲੋਂ ਅਲਮਾਰੀ ਵਿਚੋਂ ਦੋ ਲੱਖ ਰੁਪਏ ਨਕਦੀ, ਪੰਜ ਤੋਲੇ ਸੋਨੇ ਦੇ ਗਹਿਣੇ ਜਿਸ ਵਿਚ ਮੁੰਦਰੀਆਂ, ਕਿੱਟੀ ਸੈੱਟ, ਵਾਲੀਆਂ ਦੇ ਜੋੜੇ ਮੌਜੂਦ ਸਨ ਤੋਂ ਇਲਾਵਾ ਇਕ ਘੜੀ ਚੋਰੀ ਹੋ ਚੁੱਕੀ ਸੀ। ਮੁੱਦਈ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਵਿਚ ਚਾਰ ਨਕਾਬ ਕੋਸ਼ ਲੁਟੇਰੇ ਘਰ ਅੰਦਰ ਕੰਧ ਟੱਪ ਕੇ ਦਾਖ਼ਲ ਹੁੰਦੇ ਹੋਏ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਫ਼ਰਾਰ ਹੋ ਗਏ। ਇਸ ਸਬੰਧੀ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਨੂੰ ਖੰਗਾਲਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News