ਚੋਰਾਂ ਨੇ ਘਰੋਂ ’ਚੋਂ 14 ਤੋਲੇ ਸੋਨਾ ਤੇ 5500 ਰੁਪਏ ਦੀ ਨਕਦੀ ਕੀਤੀ ਚੋਰੀ

Thursday, Apr 13, 2023 - 04:03 PM (IST)

ਚੋਰਾਂ ਨੇ ਘਰੋਂ ’ਚੋਂ 14 ਤੋਲੇ ਸੋਨਾ ਤੇ 5500 ਰੁਪਏ ਦੀ ਨਕਦੀ ਕੀਤੀ ਚੋਰੀ

ਬਟਾਲਾ, ਜੈਂਤੀਪੁਰ (ਸਾਹਿਲ, ਬਲਜੀਤ)- ਨਜ਼ਦੀਕ ਪਿੰਡ ਮਰੜ ’ਚ ਸੁੱਤੇ ਪਏ ਪਰਿਵਾਰ ਦੀ ਮੌਜੂਦਗੀ ’ਚ ਚੋਰਾਂ ਨੇ ਘਰ ’ਚੋਂ 14 ਤੋਲੇ ਸੋਨਾ ਅਤੇ 5500 ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕਸ਼ਮੀਰ ਸਿੰਘ ਪੁੱਤਰ ਮੱਖਣ ਸਿੰਘ ਅਤੇ ਸਿਮਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਰੜ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ਵਿਚ ਪਰਿਵਾਰ ਸਮੇਤ ਸੁੱਤੇ ਹੋਏ ਸਨ, ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਦੇਖਿਆ ਕਿ ਕਮਰੇ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਚੋਰਾਂ ਵੱਲੋਂ ਕਮਰੇ ’ਚ ਪਈ ਅਲਮਾਰੀ ਦੇ ਲੋਕ ਤੋੜ ਕੇ ਉਸ ’ਚ ਪਏ 14 ਤੋਲੇ ਸੋਨਾ ਤੇ 5500 ਰੁਪਏ ਦੀ ਨਕਦੀ ਚੋਰੀ ਕਰ ਲਈ ਗਈ।

ਇਹ ਵੀ ਪੜ੍ਹੋ- ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਔਰਤ ਦੀ ਮੌਤ

ਇਸ ਸਬੰਧੀ ਉਨ੍ਹਾਂ ਨੇ ਤੁਰੰਤ ਨਜ਼ਦੀਕੀ ਪੁਲਸ ਚੌਂਕੀ ਜੈਂਤੀਪੁਰ ਨੂੰ ਸੂਚਿਤ ਕੀਤਾ। ਸਬ-ਇੰਸਪੈਕਟਰ ਲਖਵਿੰਦਰ ਸਿੰਘ ਪੁਲਸ ਚੌਕੀ ਜੈਂਤੀਪੁਰ ਨੇ ਦੱਸਿਆ ਕਿ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਏ ਫੋਨ ਨੇ ਘਰ 'ਚ ਵਿਛਾ ਦਿੱਤੇ ਸੱਥਰ, 6 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News