ਪਠਾਨਕੋਟ ''ਚ ਚੋਰਾਂ ਦੇ ਹੌਂਸਲੇ ਬੁਲੰਦ, ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ
Friday, Apr 10, 2026 - 01:18 PM (IST)
ਪਠਾਨਕੋਟ (ਧਰਮਿੰਦਰ)- ਪਠਾਨਕੋਟ 'ਚ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵੱਧਦੇ ਨਜ਼ਰ ਆ ਰਹੇ ਹਨ। ਹਾਲਾਤ ਇੰਨੇ ਬੇਖੌਫ਼ ਹੋ ਚੁੱਕੇ ਹਨ ਕਿ ਚੋਰ ਹੁਣ ਖੁੱਲ੍ਹੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਸਰਕਾਰੀ ਸੰਸਥਾਵਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਤਾਜ਼ਾ ਮਾਮਲਾ ਸਿਵਲ ਹਸਪਤਾਲ ਪਠਾਨਕੋਟ ਦੇ ਪਰਿਸਰ ਨਾਲ ਸੰਬੰਧਿਤ ਹੈ, ਜਿੱਥੇ ਚੱਲ ਰਹੇ ਨਵੇਂ ਭਵਨ ਦੇ ਨਿਰਮਾਣ ਸਥਾਨ ਤੋਂ ਚੋਰਾਂ ਨੇ ਰਾਤ ਦੇ ਸਮੇਂ ਲੋਹੇ ਦਾ ਸਾਮਾਨ ਅਤੇ ਸਰਿਆ ਚੋਰੀ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ 15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਟ ਇੰਜੀਨੀਅਰ ਜਗਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਬਣ ਰਹੇ ਨਵੇਂ ਭਵਨ ਦਾ ਨਿਰਮਾਣ ਕਾਰਜ ਉਨ੍ਹਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਰ ਲਗਾਤਾਰ ਦੂਜੀ ਵਾਰ ਨਿਰਮਾਣ ਸਾਈਟ ਤੋਂ ਲੋਹੇ ਦਾ ਸਾਮਾਨ ਅਤੇ ਸਰਿਆ ਚੋਰੀ ਕਰ ਚੁੱਕੇ ਹਨ, ਜਿਸ ਨਾਲ ਕੰਮ ‘ਤੇ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ
ਉਨ੍ਹਾਂ ਨੇ ਦੱਸਿਆ ਕਿ ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ। ਇਸ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਘਟਦੇ ਨਹੀਂ ਦਿਖ ਰਹੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਵਾਰਦਾਤਾਂ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਤਾਂ ਜੋ ਨਿਰਮਾਣ ਕਾਰਜ ਬਿਨਾਂ ਕਿਸੇ ਡਰ ਅਤੇ ਰੁਕਾਵਟ ਦੇ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ- DM ਰੰਧਾਵਾ ਦੇ ਪਰਿਵਾਰ ਨੇ ਚੁੱਕਿਆ ਵੱਡਾ ਮੁੱਦਾ, ਕੀਤੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
