ਪਟਾਕਿਆਂ, ਪਰਾਲੀ ਸਾੜਨ ਤੇ ਨਿਰਮਾਣ ਕਾਰਜ ''ਤੇ ਪਾਬੰਦੀ, ਪਠਾਨਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

Tuesday, May 19, 2026 - 07:13 PM (IST)

ਪਟਾਕਿਆਂ, ਪਰਾਲੀ ਸਾੜਨ ਤੇ ਨਿਰਮਾਣ ਕਾਰਜ ''ਤੇ ਪਾਬੰਦੀ, ਪਠਾਨਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਨੇ ਸੁਰੱਖਿਆ ਦੇ ਮੱਦੇਨਜ਼ਰ 2 ਅਮਿਊਨਿਸ਼ਨ ਸਬ ਡਿਪੋ (18 ਐੱਫ.ਏ.ਡੀ.) ਦੇ ਆਸ-ਪਾਸ 1000 ਗਜ਼ ਦੇ ਦਾਇਰੇ ਵਿੱਚ ਪਟਾਕੇ ਚਲਾਉਣ, ਫਸਲਾਂ ਦੇ ਅਵਸ਼ੇਸ਼ਾਂ ਨੂੰ ਅੱਗ ਲਗਾਉਣ ਅਤੇ ਨਿਰਮਾਣ ਕਾਰਜਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਡਾ.ਪਲਵੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਪਿੰਡ ਲਮੀਣੀ, ਸਿਊਂਟੀ, ਮਨਵਾਲ ਅਤੇ ਮਾਮੂਨ ਵਿੱਚ ਸਥਿਤ 2 ਅਮਿਊਨਿਸ਼ਨ ਸਬ ਡਿਪੋ ਦੇ ਬਾਹਰੀ ਘੇਰੇ ਤੋਂ 1000 ਗਜ਼ (914.4 ਮੀਟਰ) ਤੱਕ ਦੇ ਖੇਤਰ 'ਚ ਕਿਸੇ ਵੀ ਕਿਸਮ ਦੀ ਇਮਾਰਤ, ਕੰਧ ਜਾਂ ਹੋਰ ਨਿਰਮਾਣ ਕਾਰਜ ਨਹੀਂ ਕੀਤੇ ਜਾ ਸਕਣਗੇ। ਇਸ ਦੇ ਨਾਲ ਹੀ ਲੱਕੜ, ਇੱਟਾਂ, ਰੇਤ, ਬਜਰੀ ਅਤੇ ਹੋਰ ਸਮੱਗਰੀ ਇਕੱਠੀ ਕਰਨ ‘ਤੇ ਵੀ ਰੋਕ ਲਗਾਈ ਗਈ ਹੈ।

ਹੁਕਮਾਂ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਲਾਕੇ ਵਿੱਚ ਸਥਿਤ ਕੁਝ ਰਿਜ਼ੋਰਟਾਂ ਵਿੱਚ ਵਿਆਹ ਸਮਾਗਮਾਂ ਦੌਰਾਨ ਪਟਾਕੇ ਚਲਾਏ ਜਾਂਦੇ ਹਨ, ਜਦਕਿ ਕੁਝ ਕਿਸਾਨ ਖੇਤਾਂ ਵਿੱਚ ਫਸਲਾਂ ਦੇ ਬਚੇ ਅਵਸ਼ੇਸ਼ਾਂ ਨੂੰ ਅੱਗ ਲਗਾਉਂਦੇ ਹਨ। ਪ੍ਰਸ਼ਾਸਨ ਅਨੁਸਾਰ ਅਜਿਹੀਆਂ ਗਤੀਵਿਧੀਆਂ ਨਾਲ ਫੌਜੀ ਸੰਪਤੀ ਅਤੇ ਆਸ-ਪਾਸ ਦੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਪਾਬੰਦੀ 20 ਮਈ 2026 ਤੋਂ 19 ਜੁਲਾਈ 2026 ਤੱਕ ਲਾਗੂ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News