ਦੀਨਾਨਗਰ ''ਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਇਕੋ ਰਾਤ 9 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

03/12/2024 7:26:35 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪੁਲਸ ਸਟੇਸ਼ਨ ਦੋਰਾਂਗਲਾ ਦੇ ਪਿੰਡ ਗੰਜੀ ਦੇ ਬਿਜਲੀ ਘਰ ਟੋਟਾ ਮੋੜ, ਗੰਜਾ ਵਿੱਚ ਇੱਕੋ ਰਾਤ ਚੋਰਾਂ ਵੱਲੋਂ  9 ਦੇ ਕਰੀਬ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਮਿਲੀ ਹੈ।

ਜਾਣਕਾਰੀ ਅਨੁਸਾਰ ਇਹ ਦੁਕਾਨਦਾਰ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਇਨ੍ਹਾਂ ਸਵੇਰੇ ਆਪਣੀਆਂ ਦੁਕਾਨਾਂ ਵੇਖੀਆਂ ਤਾਂ ਦੁਕਾਨਾਂ ਦੇ ਜਿੰਦਰੇ ਟੁੱਟੇ ਹੋਏ ਸਨ। ਚੋਰਾਂ ਵੱਲੋਂ ਪਹਿਲਾਂ ਟੋਟਾ ਮੋੜ ਸਥਿਤ ਬੂਟ ਹਾਉਸ ਦੀ ਦੁਕਾਨ ਦਾ ਤਾਲਾ ਤੋੜਿਆ ਗਿਆ, ਉਸ ਤੋਂ ਬਾਅਦ ਕਲਾਥ ਹਾਊਸ, ਸਾਈਨ ਵੇਅ ਦੀ ਦੁਕਾਨ ਤੇ ਫਿਰ ਲਖਬੀਰ ਰਾਣਾ ਫੀਡ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ- ਗੋਦਾਮ 'ਚ ਕੰਮ ਕਰ ਰਹੇ ਮਜ਼ਦੂਰ ਨਾਲ ਵਾਪਰਿਆ ਭਾਣਾ, ਕਣਕ ਦੇ ਗੱਟਿਆਂ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ (ਵੀਡੀਓ)

ਇਸ ਤੋਂ ਬਾਅਦ ਉਨ੍ਹਾਂ ਮੀਟ ਦੀ ਦੁਕਾਨ ਦਾ ਤਾਲਾ ਤੋੜਿਆ ਅਤੇ ਗੈਸ ਸਿਲੰਡਰ ਨੂੰ ਦੁਕਾਨ ਤੋਂ ਬਾਹਰ ਰੱਖ ਦਿੱਤਾ। ਇਸੇ ਤਰ੍ਹਾ ਚੋਰ ਜਤਿਨ ਕਰਿਆਨਾ ਸਟੋਰ ਤੋਂ 3000 ਹਜ਼ਾਰ ਰੁਪਏ ਨਕਦੀ ਅਤੇ ਖਾਣ ਪੀਣ ਦਾ ਸਮਾਨ ਲੈ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਇੱਕ ਹੋਰ ਦੁਕਾਨ ਤੋਂ ਸਿਲੰਡਰ ਚੋਰੀ ਕੀਤਾ ਅਤੇ ਇੱਕ ਦੁਕਾਨ ਦੀ ਫਿਟਿੰਗ ਹੋ ਰਹੀ ਸੀ ਜਿੱਥੇ ਕਾਰਪੇਂਟਰ ਦਾ 15 ਹਜ਼ਾਰ ਦੇ ਕਰੀਬ ਸਾਮਾਨ ਪਿਆ ਸੀ, ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। 

ਪਿੰਡ ਗੰਜਾ ਵਿੱਚ ਇਕ ਡਾਕਟਰ ਦੀ ਦੁਕਾਨ ਦਾ ਵੀ ਤਾਲਾ ਤੋੜਿਆ ਗਿਆ ਹੈ। ਇਸ ਤਰ੍ਹਾਂ ਚੋਰਾਂ ਵੱਲੋਂ ਇਕੋ ਰਾਤ 'ਚ 9 ਦੁਕਾਨਾਂ ਨੂੰ ਨਿਸ਼ਾਨਾ ਬਣਾ ਲਏ ਜਾਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਥਾਣਾ ਦੋਰਾਂਗਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਸੀਮਾ ਹੈਦਰ ਨੇ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਹੋਣ 'ਤੇ PM ਮੋਦੀ ਦਾ ਕੀਤਾ ਧੰਨਵਾਦ, ਖੁਸ਼ੀ 'ਚ ਵੰਡੀ ਮਿਠਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News