ਚੋਰ ਇਕ ਘਰ ’ਚੋਂ ਸਵਾ ਲੱਖ ਰੁਪਏ, 6 ਤੋਲੇ ਸੋਨਾ ਅਤੇ 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਲੈ ਹੋਏ ਫ਼ਰਾਰ

Monday, Sep 19, 2022 - 11:00 AM (IST)

ਚੋਰ ਇਕ ਘਰ ’ਚੋਂ ਸਵਾ ਲੱਖ ਰੁਪਏ, 6 ਤੋਲੇ ਸੋਨਾ ਅਤੇ 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਲੈ ਹੋਏ ਫ਼ਰਾਰ

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਦੇ ਮੁਹੱਲਾ ਗੋਪਾਲ ਨਗਰ ’ਚ ਚੋਰ ਇਕ ਘਰ ’ਚੋਂ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਅਤੇ 6 ਤੋਲੇ ਸੋਨੇ ਅਤੇ 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਰਾਜੇਸ਼ ਭੰਡਾਰੀ ਨੇ ਦੱਸਿਆ ਕਿ ਉਹ ਮੁਹੱਲਾ ਗੋਪਾਲ ਨਗਰ ਵਿਖੇ ਹੈਲਥ ਕਲੱਬ ਵਾਲੀ ਗਲੀ ’ਚ ਰਹਿੰਦੇ ਹਨ। ਬੀਤੇ ਦਿਨ ਸਵੇਰੇ ਸਾਢੇ 8 ਵਜੇ ਦੇ ਕਰੀਬ ਉਹ ਕਿਸੇ ਕੰਮ ਲਈ ਪਠਾਨਕੋਟ ਗਏ ਸਨ। ਸ਼ਾਮ 5 ਵਜੇ ਜਦੋਂ ਉਹ ਘਰ ਵਾਪਸ ਆਏ ਤਾਂ ਗੇਟ ਦਾ ਬਾਹਰ ਦਾ ਤਾਲਾ ਉਂਝ ਹੀ ਲੱਗਿਆ ਹੋਇਆ ਸੀ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਉਨ੍ਹਾਂ ਨੇ ਤਾਲਾ ਖੋਲ੍ਹਿਆ ਤਾਂ ਗੇਟ ਅੰਦਰੋਂ ਬੰਦ ਸੀ। ਇਸ ’ਤੇ ਸ਼ੱਕ ਹੋਇਆ ਤੇ ਉਨ੍ਹਾਂ ਨੇ ਇਕ ਮੁੰਡਾ ਕੰਧ ਟਪਾ ਕੇ ਅੰਦਰ ਭੇਜਿਆ ਤੇ ਗੇਟ ਖੁੱਲ੍ਹਵਾਇਆ। ਉਨ੍ਹਾਂ ਨੇ ਅੰਦਰ ਵੇਖਿਆ ਕਿ ਦਰਵਾਜ਼ਿਆਂ ਦੇ ਸਾਰੇ ਲਾਕ ਟੁੱਟੇ ਹੋਏ ਸੀ ਅਤੇ ਸਾਰਾ ਸਾਮਾਨ ਬਿਖਰਿਆ ਪਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਚੋਰ ਅਲਮਾਰੀਆਂ ਦੇ ਤਾਲੇ ਤੋੜ ਕੇ ਲਗਭਗ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਅਤੇ 6 ਤੋਲੇ ਸੋਨੇ ਦੇ ਗਹਿਣੇ ਜਿਨ੍ਹਾਂ ’ਚ ਢਾਈ-ਢਾਈ ਤੋਲੇ ਸੋਨੇ ਦੇ 2 ਕੜੇ ਅਤੇ ਇਕ ਤੋਲੇ ਦੀ ਅੰਗੂਠੀ ਅਤੇ 12 ਤੋਲੇ ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ


author

rajwinder kaur

Content Editor

Related News