ਪਿੰਗਲਵਾੜੇ ’ਚੋਂ 9.20 ਲੱਖ ਰੁਪਏ ਦੀ ਚੋਰੀ ਦਾ ਮਾਮਲਾ: ਸਫਾਈ ਸੇਵਕ ਨਿਕਲਿਆ ਮਾਸਟਮਾਈਂਡ

Saturday, Jan 11, 2025 - 05:55 PM (IST)

ਪਿੰਗਲਵਾੜੇ ’ਚੋਂ 9.20 ਲੱਖ ਰੁਪਏ ਦੀ ਚੋਰੀ ਦਾ ਮਾਮਲਾ: ਸਫਾਈ ਸੇਵਕ ਨਿਕਲਿਆ ਮਾਸਟਮਾਈਂਡ

ਅੰਮ੍ਰਿਤਸਰ (ਜਸ਼ਨ)-ਪਿੰਗਲਵਾੜੇ ਵਿਚ ਲੱਖਾਂ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਇਸ ਮਾਮਲੇ ਨੂੰ ਸੁਲਝਾ ਕੇ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪਿੰਗਲਵਾੜੇ ਵਿਚ ਹੀ ਸਫਾਈ ਸੇਵਕ ਦਾ ਕੰਮ ਕਰਨ ਵਾਲਾ ਮਾਸਟਰਸਾਈਂਡ ਨਿਕਲਿਆ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਪਾਸੋਂ 6, 12, 565/-ਰੁਪਏ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਪ੍ਰੇਮ ਸਬੰਧਾਂ ਦੇ ਚੱਕਰ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ. ਸੀ. ਪੀ ਪੂਰਬੀ ਵਿਨੀਤ ਅਹਲਾਵਤ ਨੇ ਦੱਸਿਆ ਕਿ ਦਰਜ ਕੀਤੇ ਗਏ ਮਾਮਲੇ ਵਿਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਦੇ ਮੁਲਾਜ਼ਮ ਯੋਗੇਸ਼ ਸੁਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 7 ਜਨਵਰੀ ਨੂੰ ਮੰਗਲਵਾਰ ਦੀ ਰਾਤ ਦੇ ਸਮੇਂ ਕੁਝ ਚੋਰਾਂ ਨੇ ਖਜਾਨਚੀ ਵਾਲੇ ਕਮਰੇ ਦੇ ਤਾਲੀਆ ਨੂੰ ਕਟਰ ਨਾਲ ਕੱਟ ਕੇ ਦਰਵਾਜਾ ਤੋੜ ਕੇ ਉਸ ਵਿੱਚੋਂ ਲਗਭਗ 9 ਲੱਖ 20 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਇਹ ਸਾਰਾ ਪੈਸਾ ਦਾਨੀਆ ਵੱਲੋਂ ਦਾਨ ਕੀਤਾ ਹੋਇਆ ਸੀ, ਜਿਸ ਦਾ ਇਸਤੇਮਾਲ ਪਿੰਗਲਵਾੜਾ ਦੇ ਰੋਜਾਨਾ ਖਰਚਿਆ ਲਈ ਕੀਤਾ ਜਾਦਾ ਹੈ। ਉਸ ਨੇ ਦੱਸਿਆ ਕਿ ਪਿੰਗਲਵਾੜਾ ਵਿਚ ਜਿਹੜੇ ਵਿਅਕਤੀ ਨੌਕਰੀ ਕਰਦੇ ਹਨ ਉਨ੍ਹਾਂ ਵਿਚੋਂ ਉਸ ਨੂੰ ਸ਼ੱਕ ਹੈ ਕਿ ਇੰਨਾ ਵਿੱਚੋਂ ਕਿਸੇ ਵਿਆਕਤੀ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿੰਗਲਵਾੜੇ ਵਿਚ ਕੰਮ ਕਰਦੇ ਕੁਝ ਵਿਅਕਤੀਆਂ ਨੂੰ ਪੁਲਸ ਜਾਂਚ ਵਿਚ ਸ਼ਾਮਲ ਕੀਤਾ ਅਤੇ ਤਫਤੀਸ਼ ਕਰ ਕੇ ਵਾਰੀ-ਵਾਰੀ ਪੁੱਛਗਿੱਛ ਕੀਤੀ ਗਈ ਅਤੇ ਮਾਮਲੇ ਨੂੰ ਜਲਦ ਸੁਲਝ ਲਿਆ। ਉਨ੍ਹਾਂ ਦੱਸਿਆ ਕਿ ਉਕਤ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪਿੰਗਲਵਾੜੇ ਵਿਚ ਸਫਾਈ ਸੇਵਕ ਸ਼ੀਸ਼ੀ ਕੁਮਾਰ ਪੁੱਤਰ ਲੇਟ ਗੋਹਰ ਮਸ਼ੀਹ ਵਾਸੀ ਪਿੰਡ ਬਰੇਲੀ ਯੂ. ਪੀ (ਹਾਲ) ਵਾਸੀ ਟਾਊਨ ਹਾਲ ਸਾਰਾਗੜੀ ਸਕੂਲ ਮਾਲ ਮੰਡੀ, ਅੰਮ੍ਰਿਤਸਰ ਮਾਸਟਰਮਾਈਂਡ ਨਿਕਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਉਹ ਇੱਥੇ ਅਰਸਾ ਕਰੀਬ 16 ਸਾਲ ਤੋਂ ਸਫਾਈ ਸੇਵਕ ਦੀ ਨੌਕਰੀ ਕਰਦਾ ਹਾਂ ਅਤੇ ਸਾਰੇ ਦਫਤਰਾਂ ਅਤੇ ਬਾਹਰ ਸਫਾਈ ਦਾ ਕੰਮ ਕਰਦਾ ਹਾਂ, ਮੈਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਸੀ ਤਾਂ 7 ਜਨਵਰੀ ਨੂੰ ਰਾਤ ਸਮੇਂ ਖਜ਼ਾਨਚੀ ਦੇ ਦਫਤਰ ਦਾ ਲੋਹੇ ਦਾ ਬਾਹਰੀ ਦਰਵਾਜ਼ਾ ਆਰੀ ਨਾਲ ਕੱਟ ਕੇ ਲੱਕੜ ਦੇ ਦਰਵਾਜ਼ੇ ਦਾ ਕੁੰਡਾ ਤੋੜ ਕੇ ਅੰਦਰ ਦਾਖਲ ਹੋ ਕੇ ਉਸ ਨੇ 9 ਲੱਖ 20 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਪੁਲਸ ਨੇ ਮੁਲਜ਼ਮ ਨੂੰ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News