ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗ੍ਰਿਫਤਾਰ
Sunday, Oct 14, 2018 - 03:44 AM (IST)

ਤਰਨਤਾਰਨ, (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਵਾ ਤਲਾਸ਼ ਭੈਡ਼ੇ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਸ਼ਾ ਟੀ-ਪੁਆਇੰਟ ਰੱਖ ਸ਼ੇਰੋਂ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੋਨੂੰ ਪੁੱਤਰ ਲਖਬੀਰ ਸਿੰਘ ਵਾਸੀ ਵਿਹਡ਼ਾ ਰੱਖਣਾ ਨੇਡ਼ੇ ਟਾਵਰ ਸ਼ੇਰੋਂ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦਿ ਹੈ ਅਤੇ ਜੋ ਅੱਜ ਵੀ ਇੱਕ ਹੀਰੋਂ ਸਪਲੈਂਡਰ ਮੋਟਰਸਾਈਕਲ ਰੰਗ ਸਿਲਵਰ ਤੇ ਸਵਾਰ ਹੋ ਕੇ ਜੋ ਚੋਰੀ ਸ਼ੂਦਾ ਹੈ ਅੱਗੇ ਵੇਚਣ ਲਈ ਪਿੰਡ ਉਸਮਾਂ ਤੋ ਵਾਇਆ ਰੱਖ ਸ਼ੇਰੋ ਪਿੰਡ ਸ਼ੇਰੋ ਵੱਲ ਨੂੰ ਜਾ ਰਿਹਾ ਹੈ ਜਿਸ ਨੂੰ ਟੀ-ਪੁਆਇੰਟ ਸ਼ੇਰੋਂ ਤੇ ਨਾਕਾਬੰਦੀ ਕਰਕੇ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਰੰਗ ਸਿਲਵਰ ਬਨ੍ਹਿਾਂ ਨੰਬਰੀ ਕਾਬੂ ਕਰ ਲਿਆ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।