ਇਕੋ ਰਾਤ ਚੋਰਾਂ ਨੇ 4 ਦੁਕਾਨਾਂ ਦੇ ਤੋੜੇ ਸ਼ਟਰ, ਵਾਰਦਾਤ CCTV ''ਚ ਕੈਦ

Sunday, Oct 08, 2023 - 02:44 AM (IST)

ਇਕੋ ਰਾਤ ਚੋਰਾਂ ਨੇ 4 ਦੁਕਾਨਾਂ ਦੇ ਤੋੜੇ ਸ਼ਟਰ, ਵਾਰਦਾਤ CCTV ''ਚ ਕੈਦ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਸਬਾ ਕਾਦੀਆਂ ਵਿਖੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਕੁਝ ਅਜਿਹਾ ਹੀ ਮਾਮਲਾ ਬੀਤੀ ਦੇਰ ਰਾਤ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਮੇਨ ਬਾਜ਼ਾਰ ਦੀਆਂ 4 ਦੁਕਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਦੇ ਨਾਲ-ਨਾਲ ਸਾਮਾਨ ਵੀ ਚੁੱਕ ਕੇ ਫਰਾਰ ਹੋ ਗਏ। ਬਾਜ਼ਾਰ 'ਚ ਕੁਝ ਦੁਕਾਨਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਸ਼ਟਰ ਖੋਲ੍ਹਣ ਵਿੱਚ ਚੋਰ ਨਾਕਾਮ ਰਹੇ। ਉਥੇ ਹੀ ਵੱਖ-ਵੱਖ ਦੁਕਾਨਾਂ ਬਿੱਲੂ ਦੀ ਹੱਟੀ, ਰਕੇਸ਼ ਜਨਰਲ ਸਟੋਰ, ਟੀਟੂ ਭਨੋਟ ਤੇ ਅਬਰੋਲ ਦੀ ਦੁਕਾਨ ਦੇ ਸ਼ਟਰ ਚੋਰਾਂ ਵੱਲੋਂ ਤੋੜੇ ਗਏ ਹਨ।

ਇਹ ਵੀ ਪੜ੍ਹੋ : ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ, ਘਰੋਂ ਫਰਾਰ ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ ਇਲਜ਼ਾਮ

ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਮਨਿਆਰੀ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ, ਜਿਸ ਦੇ ਅਧਾਰ 'ਤੇ ਪੁਲਸ ਕਾਰਵਾਈ ਕਰ ਰਹੀ ਹੈ। ਉਥੇ ਹੀ ਇਸ ਮਾਮਲੇ 'ਚ ਪੁਲਸ ਥਾਣਾ ਕਾਦੀਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਮੇਨ ਬਾਜ਼ਾਰ ਵਿੱਚ 4 ਦੁਕਾਨਾਂ 'ਚ ਚੋਰੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News