ਆਹ ਵੇਖੋ ਚੋਰਾਂ ਦਾ ਹਾਲ, ਨਾਲੇ ਕੀਤੀ ਚੋਰੀ ਤੇ ਨਾਲੇ ਆਰਾਮ ਨਾਲ ਦੁਕਾਨ ''ਚ ਬੈਠ ਕੇ ਪੀਤੀ ਕੋਲਡ ਡਰਿੰਕ!

Monday, Feb 03, 2025 - 06:17 PM (IST)

ਆਹ ਵੇਖੋ ਚੋਰਾਂ ਦਾ ਹਾਲ, ਨਾਲੇ ਕੀਤੀ ਚੋਰੀ ਤੇ ਨਾਲੇ ਆਰਾਮ ਨਾਲ ਦੁਕਾਨ ''ਚ ਬੈਠ ਕੇ ਪੀਤੀ ਕੋਲਡ ਡਰਿੰਕ!

ਗੁਰਦਾਸਪੁਰ (ਹਰਮਨ,ਵਿਨੋਦ)- ਪੁਲਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਤਹਿਤ ਆਉਂਦੇ ਸਠਿਆਲੀ ਪੁਲ ਨੇੜੇ ਇੱਕ ਆਟਾ ਚੱਕੀ ਅਤੇ ਉਸ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ 'ਤੇ ਚੋਰਾਂ ਨੇ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ । ਦੱਸ ਦਈਏ ਕਿ ਕਾਹਨੂੰਵਾਨ ਥਾਣੇ ਦੇ ਤਹਿਤ ਆਉਂਦੇ ਇਲਾਕਿਆਂ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਜੋ ਅਜੇ ਤੱਕ ਸੁਲਝਾਈਆਂ ਨਹੀਂ ਗਈਆਂ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਬੀਤੀ ਰਾਤ ਜਿਹੜੀ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ’ਤੇ ਚੋਰੀ ਹੋਈ ਹੈ ਉਹ ਦੋਵੇਂ ਦੁਕਾਨਾਂ ਇੱਕੋ ਹੀ ਪਰਿਵਾਰ ਦੀਆਂ ਹਨ। ਚੋਰ ਆਟਾ ਚੱਕੀ ਦੇ ਪਿੱਛੇ ਸਥਿਤ ਪੈਲੀਆਂ ਵਿੱਚੋਂ ਚੱਕੀ ਦੀ ਛੱਤ ’ਤੇ ਚੜ ਗਏ ਅਤੇ ਫਿਰ ਦੀਵਾਰ ਰਾਹੀਂ ਅੰਦਰ ਉਤਰ ਗਏ । ਪਹਿਲਾਂ ਉਨ੍ਹਾਂ ਨੇ ਚੱਕੀ ਦੇ ਅੰਦਰ ਪਏ ਗੱਲੇ ਵਿੱਚੋਂ ਢਾਈ ਤਿੰਨ ਹਜ਼ਾਰ ਰੁਪਏ ਦੀ ਨਗਦੀ ਚੋਰੀ ਕੀਤੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਧ ਤੋੜ ਕੇ ਕਰਿਆਨੇ ਦੀ ਦੁਕਾਨ ਵਿੱਚ ਵੜ ਗਏ । ਦੁਕਾਨ ਮਾਲਕ ਪ੍ਰਦੀਪ ਗਰੋਵਰ ਜੋ ਮੋਬਾਇਲ ਰੀਚਾਰਜ ਦਾ ਕੰਮ ਵੀ ਕਰਦਾ ਹੈ ਨੇ ਦੁਕਾਨ ਵਿਚ 10/ 12 ਹਜ਼ਾਰ ਰੁਪਏ ਦੇ ਕਰੀਬ ਨਕਦੀ ਰੱਖੀ ਸੀ ਜੋ ਉਸ ਨੇ ਸਵੇਰੇ ਮੋਬਾਇਲ ਰਿਚਾਰਜ ਕਰਨ ਵਾਲੀ ਕੰਪਨੀ ਦੇ ਸੇਲਜਮੈਨ ਨੂੰ ਦੇਣੀ ਸੀ । 

ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ ਨੂੰ ਮਿਲੇਗਾ 1000 ਰੁਪਏ ਪ੍ਰਤੀ ਮਹੀਨਾ, ਸਰਕਾਰ ਨੇ ਕਰ 'ਤਾ ਐਲਾਨ

ਨਗਦੀ ਤੋਂ ਇਲਾਵਾ ਚੋਰਾਂ ਵੱਲੋਂ ਦੁਕਾਨ ਦੇ ਕਿਸੇ ਸਮਾਨ ਨੂੰ ਤਾਂ ਹੱਥ ਨਹੀਂ ਲਗਾਇਆ ਗਿਆ ਪਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ  ਆਰਾਮ ਨਾਲ ਬੈਠ ਕੇ ਪੀ ਕੇ ਗਏ ਹਨ। ਪ੍ਰਦੀਪ ਗਰੋਵਰ ਅਨੁਸਾਰ ਦੋਵਾਂ ਦੁਕਾਨਾਂ ਵਿੱਚੋਂ ਲਗਭਗ 15 ਹਜ਼ਾਰ ਰੁਪਏ ਦੀ ਨਗਦੀ ਚੋਰੀ ਕੀਤੀ ਗਈ ਹੈ ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News