ਹਥਿਆਰਾਂ ਦੀ ਨੋਕ ’ਤੇ ਦਿਨ-ਦਿਹਾੜੇ ਨੌਜਵਾਨ ਦੀ ਕੀਤੀ ਕੁੱਟਮਾਰ, ਐਕਟਿਵਾ ਤੇ ਪੈਸੇ ਖੋਹ ਕੇ ਫ਼ਰਾਰ ਹੋਏ ਲੁਟੇਰੇ
Sunday, Jul 28, 2024 - 06:17 PM (IST)
ਝਬਾਲ(ਨਰਿੰਦਰ)-ਝਬਾਲ-ਅੰਮ੍ਰਿਤਸਰ ਰੋਡ ’ਤੇ ਸਥਿਤ ਪਿੰਡ ਖੈਰਦੀ ਨੇੜਿਓਂ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਪਿਸਤੌਲ ਦੀ ਨੋਕ ’ਤੇ ਰਾਹਗੀਰ ਦੀ ਐਕਟਿਵਾ, ਪਰਸ ਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਐਕਟਿਵਾ ਸਵਾਰ ’ਤੇ ਦਾਤਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਵੀ ਕਰ ਗਏ। ਲੁੱਟ ਤੇ ਕੁੱਟ ਦੇ ਸ਼ਿਕਾਰ ਹੋਏ ਨੌਜਵਾਨ ਸਾਹਿਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਸਕੂਲਾਂ ਵਿਚ ਵਰਦੀਆਂ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ
ਵੱਖ-ਵੱਖ ਸਕੂਲਾਂ ਵਿਚੋਂ ਹੋ ਕੇ ਜਦ ਉਹ ਦੁਪਹਿਰ ਦੋ ਕੁ ਵਜੇ ਵਾਪਸ ਅੰਮ੍ਰਿਤਸਰ ਜਾ ਰਿਹਾ ਸੀ, ਜਦੋਂ ਉਹ ਪਿੰਡ ਖੈਰਦੀ ਦੇ ਨੇੜੇ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਪਿਸਤੌਲ ਕੱਢ ਕੇ ਉਸ ਦੀ ਛਾਤੀ ’ਤੇ ਰੱਖ ਦਿੱਤਾ। ਪਿਸਤੌਲ ਸਮੇਤ ਇਕ ਲੁਟੇਰਾ ਉਸ ਦੀ ਐਕਟਿਵਾ ਦੇ ਪਿੱਛੇ ਬੈਠ ਗਿਆ, ਜਦੋਂ ਦੋ ਲੁਟੇਰੇ ਉਨ੍ਹਾਂ ਦੇ ਪਿੱਛੇ ਚੱਲ ਪਏ। ਲੁਟੇਰੇ ਉਸ ਨੂੰ ਇਕਾਂਤ ਵਿਚ ਲੈ ਗਏ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਦੀ ਐਕਟਿਵਾ, ਪਰਸ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀਨਾਨਗਰ ਵਿਖੇ ਓਵਰਬ੍ਰਿਜ ਦਾ ਕਰਨਗੇ ਉਦਘਾਟਨ
ਉਸ ਨੇ ਦੱਸਿਆ ਕਿ ਪਰਸ ਵਿਚ ਲਗਭਗ ਸੱਤ ਹਜ਼ਾਰ ਰੁਪਏ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਵੀ ਸਨ। ਇਸ ਸਬੰਧੀ ਜਦੋਂ ਉਹ ਥਾਣਾ ਝਬਾਲ ਵਿਖੇ ਰਿਪੋਰਟ ਦਰਜ ਕਰਵਾਉਣ ਲਈ ਪੁੱਜਾ ਤਾਂ ਉਥੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਰਿਪੋਰਟ ਲਿਖਣ ਤੋਂ ਆਨਾਕਾਨੀ ਕਰਦਿਆਂ ਕਿਹਾ ਕਿ ਤੁਸੀਂ ਨੇੜੇ ਦੇ ਸਾਂਝ ਕੇਂਦਰ ’ਚ ਚੋਰੀ ਦੀ ਰਿਪੋਰਟ ਦਰਜ ਕਰਵਾ ਦਿਓ ਕਿ ਉਹ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਗਏ ਸਨ, ਜਿੱਥੇ ਉਨ੍ਹਾਂ ਦੀ ਐਕਟਿਵਾ ਚੋਰੀ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8