ਦੁਕਾਨ ਵਧਾ ਕੇ ਘਰ ਵਾਪਸ ਆ ਰਹੇ ਨੌਜਵਾਨ ਨੂੰ ਪੈ ਗਏ ਬੰਦੇ, ਨਹੀਂ ਮਿਲਿਆ ਕੋਈ ਸੁਰਾਗ

Friday, Jan 19, 2024 - 12:03 PM (IST)

ਦੁਕਾਨ ਵਧਾ ਕੇ ਘਰ ਵਾਪਸ ਆ ਰਹੇ ਨੌਜਵਾਨ ਨੂੰ ਪੈ ਗਏ ਬੰਦੇ, ਨਹੀਂ ਮਿਲਿਆ ਕੋਈ ਸੁਰਾਗ

ਅਜਨਾਲਾ (ਗੁਰਜੰਟ)- ਬੀਤੀ ਰਾਤ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਸਰਹੱਦੀ ਪਿੰਡ ਹਾਸ਼ਮਪੁਰਾ ਦੇ ਇਕ ਨੌਜਵਾਨ ਦਾ ਦੁਕਾਨ ਤੋਂ ਘਰ ਜਾਣ ਸਮੇਂ ਭੇਦਭਰੀ ਹਾਲਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਜਸਪਾਲ ਸਿੰਘ ਵਾਸੀ ਹਾਸ਼ਮਪੁਰਾ ਨੇ ਦੱਸਿਆ ਕਿ ਸਾਡੀ ਪੁੰਗਾ ਅੱਡੇ 'ਤੇ ਦੁੱਧ, ਦਹੀ, ਪਨੀਰ ਆਦਿ ਦੀ ਦੁਕਾਨ ਹੈ। ਬੀਤੀ ਰਾਤ 8 ਤੋਂ ਸਾਢੇ 8 ਦੇ ਕਰੀਬ  ਮੇਰਾ ਭਰਾ ਗੁਰਵਿੰਦਰ ਸਿੰਘ ਉਰਫ਼ ਰਿੰਕੂ ਦੁਕਾਨ ਵਧਾ ਕੇ ਘਰ ਆ ਰਿਹਾ ਸੀ ਤਾਂ ਅਚਾਨਕ ਉਸਦੇ ਮੋਬਾਈਲ ਨੰਬਰ ਤੋਂ ਮੈਨੂੰ ਫੋਨ ਆਇਆ ਕਿ ਬਿਕਰਾਉਰ ਤੇ ਬਰਲਾਸ ਦੇ ਵਿਚਕਾਰ ਨਹਿਰ ਦੇ ਪੁੱਲ ਤੇ ਮੈਨੂੰ ਬੰਦੇ ਪੈ ਗਏ ਹਨ ਅਤੇ ਨਾਲ ਹੀ ਫੋਨ ਬੰਦ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਸਮੇਤ ਪੁੱਲ 'ਤੇ ਪਹੁੰਚ ਕੇ ਦੇਖਿਆ ਕਿ ਉਸਦਾ ਮੋਟਰਸਾਈਕਲ ਉੱਥੇ ਖੜ੍ਹਾ ਸੀ ਪਰ ਗੁਰਵਿੰਦਰ ਸਿੰਘ ਰਿੰਕੂ ਉਥੇ ਨਹੀਂ ਸੀ।

ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)

ਉਨ੍ਹਾਂ ਦੱਸਿਆ ਕਿ ਰਿੰਕੂ ਅਸੀਂ ਨੇੜੇ ਦੇ ਪਿੰਡਾਂ ਦੇ ਲੋਕਾਂ 'ਤੇ ਪੁਲਸ ਦੀ ਮਦਦ ਨਾਲ ਚਾਰ ਚੁਫੇਰੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੱਸਿਆਂ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਅਗਵਾ ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News