ਘਰ ’ਚ ਦਾਖਲ ਹੋ ਕੇ ਅੌਰਤ ਨਾਲ ਕੀਤੀ ਛੇਡ਼ਛਾਡ਼ ਦੀ ਕੋਸ਼ਿਸ਼
Saturday, Nov 24, 2018 - 04:52 AM (IST)

ਬਟਾਲਾ, (ਬੇਰੀ)- ਅੱਜ ਕਪੂਰੀ ਗੇਟ ਵਿਖੇ ਇਕ ਗੁਆਂਢੀ ਨੂੰ ਇਕੱਲੀ ਦੇਖ ਕੇ ਗੁਆਂਢੀ ਵੱਲੋਂ ਉਸਦੇ ਨਾਲ ਛੇਡ਼ਛਾਡ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜ਼ੇਰੇ ਇਲਾਜ ਪਦਮਾ ਰਾਣੀ ਪਤਨੀ ਸੰਦੀਪ ਕੌਸ਼ਲ ਨਿਵਾਸੀ ਕਪੂਰੀ ਗੇਟ ਮਜਮਾ ਮੁਹੱਲਾ ਨੇ ਦੱਸਿਆ ਕਿ ਸਾਡੇ ਗੁਆਂਢੀ ਇਕ ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਮੇਰੇ ਨਾਲ ਛੇਡ਼ਛਾਡ਼ ਕਰਨ ਦੀ ਕÎੋਸ਼ਿਸ਼ ਕੀਤੀ ਅਤੇ ਮੇਰੇ ਕੱਪਡ਼ੇ ਪਾਡ਼ਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਨਾਲ ਮੈਂ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਇਸ ਸਬੰਧੀ ਥਾਣਾ ਸਿਟੀ ਵਿਖੇ ਰਿਪੋਟ ਦਰਜ ਕਰਾ ਦਿੱਤੀ ਜਿਸ ਤੋਂ ਬਾਅਦ ਮੈਨੂੰ ਮੇਰੇ ਪਰਿਵਾਰ ਮੈਂਬਰਾਂ ਨੇ ਸਿਵਲ ਹਪਸਪਤਾਲ ’ਚ ਦਾਖਲ ਕਰਾਇਆ ਹੈ। ਇਸ ਸਬੰਧੀ ਮੁਹੱਲਾ ਨਿਵਾਸੀਆਂ ਦੇ ਇਕ ਵਫਦ ਵੱਲੋਂ ਐੱਸ.ਐੱਸ.ਪੀ. ਬਟਾਲਾ ਨੂੰ ਮਿਲ ਕੇ ਉਕਤ ਵਿਅਕਤੀ ਵਿਰੁੱਧ ਸ਼ਖਤ ਕਾਰਵਾਈ ਕਰਨ ਦੀ ਮੰਗ ਕੀਤੀ।