ਮਹਿਲਾ ਪੁਲਸ ਮੁਲਾਜ਼ਮ ਹੋਈ ਲੁੱਟ ਦਾ ਸ਼ਿਕਾਰ, ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ

03/03/2023 11:06:48 AM

ਤਰਸਿੱਕਾ/ਮੱਤੇਵਾਲ (ਵਿਨੋਦ,ਕਲਵਿੰਦਰ)- ਕੰਵਲਜੀਤ ਕੌਰ ਪਤਨੀ ਸਵਰਗੀ ਮਨਜਿੰਦਰ ਸਿੰਘ ਵਾਸੀ ਵੇਰਕਾ ਦੀ ਰਹਿਣ ਵਾਲੀ ਅਤੇ ਪੁਲਸ ਮਹਿਕਮੇ ਵਿਚ ਡਿਊਟੀ ਕਰਦੀ ਹੈ, ਪੇਕੇ ਪਰਿਵਾਰ ਨੂੰ ਮਿਲਣ ਲਈ ਗਈ ਸੀ ਕਿ ਰਸਤੇ ਵਿਚ ਲੁੱਟ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਹਿਲਾ ਮੁਲਾਜ਼ਮ ਆਪਣੇ ਪੇਕੇ ਪਰਿਵਾਰ ਸੈਦਪੁਰ ਥਾਣਾ ਤਰਸਿੱਕਾ ਵਿਖੇ ਮਿਲਣ ਆਈ ਸੀ ਅਤੇ ਵਾਪਸੀ ’ਤੇ ਆਪਣੇ ਸਹੁਰੇ ਪਰਿਵਾਰ ਘਰ ਜਾ ਰਹੀ ਸੀ ਕਿ ਪਿੰਡ ਸੈਦਪੁਰ ਤੋਂ ਨਿਕਲਦਿਆਂ ਹੀ ਤਿੰਨ ਨੌਜਵਾਨ ਸਪਲੈਂਡਰ ਨੇ ਐਕਟਿਵਾ ’ਤੇ ਜਾ ਰਹੀ ਕੰਵਲਜੀਤ ਕੌਰ ਨੂੰ ਜ਼ਬਰਦਸਤ ਟੱਕਰ ਮਾਰੀ। ਜਿਸ ਨਾਲ ਮਹਿਲਾ ਪੁਲਸ ਮੁਲਾਜ਼ਮ ਡਿੱਗ ਪਈ ਅਤੇ ਉਸ ਪਾਸੋਂ ਪਰਸ ਖੋਹ ਕੇ ਤਿੰਨੇ ਨੌਜਵਾਨਾਂ ਪਿੰਡ ਡੇਹਰੀਵਾਲ ਨੂੰ ਫਰਾਰ ਹੋ ਗਏ।  ਜਿਸ ਵਿਚ ਦੋ ਮੁੰਦਰੀਆਂ ਅਤੇ ਇਕ ਮੋਬਾਇਲ ਫੋਨ 15,00 ਰੁਪਏ ਨਗਦ ਸੀ। 

ਇਹ ਵੀ ਪੜ੍ਹੋ- ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ

ਆਪਣੀ ਲੁੱਟ ਖੋਹ ਦੀ ਰਿਪੋਰਟ ਥਾਣਾ ਤਰਸਿੱਕਾ ਵਿਖੇ ਲਿਖਵਾਈ ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਤਰਸਿੱਕਾ ਦੇ ਐੱਚ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਕੰਵਲਜੀਤ ਕੌਰ ਦੀ ਸਰਚ ’ਤੇ ਪੁਲਸ ਨੇ ਕੁਝ ਹੀ ਸਮੇਂ ਵਿਚ ਲੁਟੇਰਿਆਂ ਦੀ ਭਾਲ ਕਰ ਕੇ ਜੋਬਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਖਿਲਚੀਆਂ, ਗੁਰਸੇਵਕ ਸਿੰਘ ਪੁੱਤਰ ਕਪੂਰ ਸਿੰਘ ,ਬਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਰਤਨਗੜ੍ਹ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਵੱਖ-ਵੱਖ ਧਰਾਵਾਂ ’ਤੇ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News