ਦਿਨ-ਦਿਹਾੜੇ ਚੋਰਾਂ ਦੀ ਦਹਿਸ਼ਤ, ਦੁਕਾਨ ਅੰਦਰ ਵੜ ਕੇ ਚਾਰਜਿੰਗ ''ਤੇ ਲੱਗਿਆ ਮੋਬਾਈਲ ਲੈ ਕੇ ਫ਼ਰਾਰ

Sunday, Sep 10, 2023 - 06:05 PM (IST)

ਦਿਨ-ਦਿਹਾੜੇ ਚੋਰਾਂ ਦੀ ਦਹਿਸ਼ਤ, ਦੁਕਾਨ ਅੰਦਰ ਵੜ ਕੇ ਚਾਰਜਿੰਗ ''ਤੇ ਲੱਗਿਆ ਮੋਬਾਈਲ ਲੈ ਕੇ ਫ਼ਰਾਰ

ਗੁਰਦਾਸਪੁਰ (ਹਰਮਨ)- ਕਸਬਾ ਦੋਰਾਂਗਲਾ ਦੀ ਇਕ ਕਰੋਕਰੀ ਦੀ ਦੁਕਾਨ ਤੋਂ ਦੁਕਾਨ ਦੇ ਅੰਦਰ ਵੜ ਕੇ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਚਾਰਜਿੰਗ 'ਤੇ ਲੱਗਿਆ ਮੋਬਾਈਲ ਚੋਰੀ ਕਰ ਲਿਆ ਗਿਆ। ਦੁਕਾਨ ਮਾਲਕ ਦੋ ਮਿੰਟ ਲਈ ਦੁਕਾਨ ਛੱਡ ਕੇ ਗਿਆ ਸੀ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਜੀਵ ਮਹਾਜਨ ਨੇ ਦੱਸਿਆ ਕਿ ਉਸ ਦੀ ਦੋਰਾਂਗਲ ਵਿਖੇ ਪੀ. ਐੱਨ. ਬੀ. ਬੈਂਕ ਦੇ ਨੇੜੇ ਕਰੋਕਰੀ ਦੀ ਦੁਕਾਨ ਹੈ ਜਿੱਥੇ ਉਹ ਅਤੇ ਉਸ ਦਾ ਭਰਾ ਮਾਣਿਕ ਬੈਠਦੇ ਹਨ। 

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਪੁਰਾਣੀ ਰੰਜਿਸ਼ ਕਾਰਨ ਸ਼ਰੇਆਮ ਚੱਲੀਆਂ ਗੋਲੀਆਂ, ਨੌਜਵਾਨ ਅਮਿਤ ਦੀ ਹੋਈ ਮੌਤ

ਬੀਤੇ ਦਿਨ ਉਹ ਕਿਸੇ ਕੰਮ ਲਈ ਗਿਆ ਸੀ ਅਤੇ ਉਸ ਦਾ ਭਰਾ ਮਾਣਿਕ ਦੁਕਾਨ 'ਤੇ ਸੀ । ਦੁਪਹਿਰ ਬਾਅਦ ਜਦੋਂ ਮਾਣਿਕ  ਦੋ ਮਿੰਟ ਲਈ ਦੁਕਾਨ ਛੱਡ ਕੇ ਗਿਆ ਬਾਹਰ ਗਿਆ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਦੁਕਾਨ ਅੰਦਰ ਵੜ ਕੇ ਚਾਰਜਿੰਗ 'ਤੇ ਲੱਗਾ ਮੋਬਾਇਲ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਮਾਣਿਕ ਜਦੋਂ ਦੁਕਾਨ ਛੱਡ ਕੇ ਗਿਆ ਸੀ ਤਾਂ ਉਹ ਪੈਸਿਆਂ ਵਾਲੇ ਗੱਲੇ ਨੂੰ ਲੌਕ ਕਰ ਗਿਆ ਸੀ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ। 

PunjabKesari

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

ਉਸ ਨੇ ਦੱਸਿਆ ਕਿ ਨੇੜੇ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਮੋਟਰਸਾਈਕਲ 'ਤੇ ਆਏ ਦੋ ਨੌਜਵਾਨ ਕੈਦ ਹੋਏ ਹਨ, ਜਿਨ੍ਹਾਂ 'ਚੋਂ ਇਕ ਮੋਟਰਸਾਈਕਲ 'ਤੇ ਹੀ ਦੁਕਾਨ ਦੇ ਬਾਹਰ ਖੜ੍ਹਾ ਰਿਹਾ ਜਦਕਿ ਦੂਸਰਾ ਪਿੱਛੇ ਬੈਠਾ ਨੌਜਵਾਨ ਤੇਜੀ ਨਾਲ ਉੱਤਰ ਕੇ ਦੁਕਾਨ ਦੇ ਅੰਦਰ ਵੜ ਗਿਆ। ਦੋ ਮਿੰਟ ਵਿੱਚ ਹੀ ਮੋਬਾਈਲ ਚੋਰੀ ਕਰਕੇ ਵਾਪਸ ਆ ਕੇ ਮੋਟਰਸਾਇਕਲ ਦੇ ਪਿੱਛੇ ਬੈਠ ਗਿਆ ਅਤੇ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੁਟੇਜ਼ ਦੇ ਅਧਾਰ 'ਤੇ ਨੌਜਵਾਨਾਂ ਦੀ ਪਹਿਚਾਣ ਕਰਕੇ ਉਸ ਦਾ ਮੋਬਾਇਲ ਵਾਪਸ ਦਿੱਤਾ ਜਾਵੇ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News