ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ

12/30/2022 2:57:43 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਜਿੱਥੇ ਕਿ ਚਾਰਾ ਅਤੇ ਸ਼ੈੱਡ ਨਾ ਹੋਣ ਕਰਕੇ ਗਊਆਂ ਦੀ ਬਹੁਤ ਹੀ ਬੁਰੀ ਤਰੀਕੇ ਨਾਲ ਭੁੱਖ ਅਤੇ ਠੰਡ ਲੱਗਣ ਨਾਲ ਤੜਫ਼-ਤੜਫ਼ ਕੇ ਮੌਤ ਹੋ ਰਹੀ ਹੈ। ਇਕ ਪਾਸੇ ਉਥੋਂ ਦੇ ਕਰਮਚਾਰੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਗਊਸ਼ਾਲਾਂ ਵਿਚ ਨਾ ਤਾਂ ਚਾਰਾ ਬੀਜਿਆ ਜਾ ਰਿਹਾ ਹੈ ਅਤੇ ਨਾ ਹੀ ਸ਼ੈੱਡ ਪਾਈ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸਮਾਜ ਸੇਵਕ ਕੁਲਵੰਤ ਸਿੰਘ ਬਾਬਾ ਦਾ ਕਹਿਣਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਇਸ ਗਊਸ਼ਾਲਾ 'ਚ ਆ ਰਹੇ ਹਨ ਅਤੇ ਗਊਆਂ ਲਈ ਸਰਕਾਰਾਂ ਨੂੰ ਮਦਦ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਜੋ ਗਊਆਂ ਦਾ ਹਾਲ ਹੈ ਉਹ ਦੇਖਣ ਯੋਗ ਨਹੀਂ ਉਨ੍ਹਾਂ ਨੇ ਕਿਹਾ ਕਿ ਇਥੇ ਇਕ ਸ਼ੈੱਡ ਹੈ ਜੋ ਕਿ 70 ਗਊਆਂ ਦੀ ਹੈ । ਪੂਰੇ ਗਊਸ਼ਾਲਾ ਵਿਚ 500 ਗਊਆਂ ਹਨ ਜਿਸ ਕਰਕੇ ਬਾਕੀ ਗਊਆਂ ਨੂੰ ਬਾਹਰ ਹੀ ਸੌਣਾ ਪੈਂਦਾ ਹੈ ਅਤੇ ਠੰਡ ਲੱਗਣ ਨਾਲ ਉਹ ਬਿਮਾਰ ਹੋ ਕੇ ਮਰ ਰਹੀਆਂ ਹਨ ।

ਇਹ ਵੀ ਪੜ੍ਹੋ- ਪੰਜਾਬੀ ਨੌਜਵਾਨ ਨੂੰ ਦੁਬਈ 'ਚ ਹੋਈ 25 ਸਾਲ ਦੀ ਕੈਦ, ਗ਼ਰੀਬ ਮਾਪਿਆਂ ਦੇ ਹਾਲਾਤ ਜਾਣ ਆਵੇਗਾ ਰੋਣਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਥੇ ਕੰਮ ਕਰ ਰਹੇ ਰਣਧੀਰ ਸਿੰਘ ਨੇ ਕਿਹਾ ਕਿ ਇਹ ਸਰਕਾਰੀ ਗਊਸ਼ਾਲਾ ਹੈ ਅਤੇ ਇੱਥੇ 500 ਦੇ ਕਰੀਬ ਦਾ ਗਊਆਂ ਹਨ। ਲੋਕ ਆਪਣੀਆਂ ਗਊਆਂ ਇਥੇ ਛੱਡ ਜਾਂਦੇ ਹਨ। ਜਿਹੜੀਆਂ ਗਊਆਂ ਏਥੇ ਛੱਡ ਜਾਂਦੇ ਹਨ ਉਹ ਚੰਗੀ ਹਾਲਤ ਵਿਚ ਨਹੀਂ ਹੁੰਦੀਆਂ, ਅਸੀਂ ਉਨ੍ਹਾਂ ਦੀ ਦੇਖਭਾਲ ਲਈ ਜਿਹੜੀਆਂ ਸਹੂਲਤਾਂ ਚਾਹੁੰਦੇ ਹਨ ਉਹ ਨਹੀਂ ਹੁੰਦੀਆਂ ਅਤੇ ਨਾ ਹੀ ਸਾਡੇ ਕੋਲ ਪੂਰਾ ਚਾਰਾ ਹੈ। ਗਊਆਂ ਲਈ ਸ਼ੈੱਡ ਵੀ ਨਹੀਂ ਹੈ ਜਿਸ ਕਰਕੇ ਗਊਆਂ ਦੀ ਠੰਡ ਲੱਗਣ ਨਾਲ ਅਤੇ ਭੁੱਖ ਨਾਲ ਮੌਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡ ਰਹੇ ਅਤੇ ਪੂਰੀਆਂ ਸਹੂਲਤਾਂ ਵੀ ਨਹੀਂ ਹਨ ਫਿਰ ਵੀ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਇਹਨਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ । ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਲਈ ਚੰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਪਿਓ-ਪੁੱਤ 'ਤੇ ਹਮਲਾ ਕਰ ਕੀਤੀ ਲੁੱਟਖੋਹ, ਪੁਲਸ ਮੁਲਾਜ਼ਮ 'ਤੇ ਲੱਗੇ ਇਲਜ਼ਾਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਕੁਲਵੰਤ ਸਿੰਘ ਬਾਬਾ ਨੇ ਕਿਹਾ ਕਿ ਆਮ ਲੋਕਾਂ ਵਲੋਂ ਗਊਆਂ ਦੇ ਨਾਮ 'ਤੇ ਟੈਕਸ ਦਿੱਤਾ ਜਾਂਦਾ ਹੈ ਪਰ ਟੈਕਸ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਸਥਿਤ ਗਊਸ਼ਾਲਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ।  ਇਥੇ ਪੂਰਾ ਚਾਰਾ ਨਹੀਂ ਹੈ ਅਤੇ ਸ਼ੈੱਡ ਵੀ ਨਹੀਂ ਹੈ ਜਿਸ ਕਰਕੇ ਗਊਆਂ ਨੂੰ ਬਾਹਰ ਹੀ ਸੌਣਾ ਪੈਂਦਾ ਹੈ। ਗਊਆਂ ਨੂੰ ਠੰਢ ਨਾਲ ਅਤੇ ਭੁੱਖ ਨਾਲ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ ਹੀ ਇੱਥੇ ਗਊਆਂ ਦੀ ਮੌਤ ਹੋ ਰਹੀ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਨੇ ਬੇਨਤੀ ਕੀਤੀ ਕਿ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਅਤੇ ਗਊਆਂ ਲਈ ਆਪਣਾ ਫਰਜ਼ ਨਿਬਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਗਊਸ਼ਾਲਾ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਗਊਆਂ ਦੀ ਮੌਤ ਨਾ ਹੋਵੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News