ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਵਿਅਕਤੀ ਦੀ ਕੁੱਟਮਾਰ ਕਰ 40 ਹਜ਼ਾਰ ਰੁਪਏ ਖੋਹ ਕੇ ਹੋਏ ਫ਼ਰਾਰ
Sunday, Sep 03, 2023 - 06:13 PM (IST)

ਗੁਰਦਾਸਪੁਰ (ਵਿਨੋਦ, ਹਰਮਨ)- ਗੁਰਦਾਸਪੁਰ ’ਚ ਆਏ ਦਿਨ ਚੋਰੀ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੋਣ ਦੇ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਬੀਤੇ ਦਿਨ ਪਿੰਡ ਅਬਲਖੈਰ ਦਾ ਰਹਿਣ ਵਾਲਾ ਵਿਅਕਤੀ ਜੋ ਸਵੇਰੇ ਸਤਿਸੰਗ ਭਵਨ ਆਪਣੀ ਸਕੂਟਰੀ ’ਤੇ ਜਾ ਰਿਹਾ ਸੀ, ਨੂੰ ਅਬਲਖੈਰ ਪੁਲ ਦੇ ਥੋੜੀ ਅੱਗੇ ਮੋਟਰਸਾਈਕਲ ’ਤੇ ਸਵਾਰ 4 ਨਕਾਬਪੋਸ਼ ਲੁਟੇਰਿਆਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਉਸ ਤੋਂ 40 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪਰਿਵਾਰ ਮੈਂਬਰਾਂ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਸਬੰਧੀ ਜਗਦੀਸ਼ ਸਿੰਘ ਪਿੰਡ ਅਬਲਖੈਰ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਸਵੇਰੇ 5 ਵਜੇ ਸਤਿਸੰਗ ਭਵਨ ਲਈ ਬਰਿਆਰ ਜਾ ਰਿਹਾ ਸੀ ਕਿ ਜਦੋਂ ਉਹ ਅਬਲਖੈਰ ਪੁਲ ਤੋਂ ਅੱਗੇ ਹੀ ਨਿਕਲਿਆ ਤਾਂ ਇਕ ਮੋਟਰਸਾਈਕਲ ’ਤੇ ਸਵਾਰ 4 ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਮੈਨੂੰ ਅਕਾਲ ਅਕੈਡਮੀ ਦੇ ਨੇੜੇ ਘੇਰਾ ਪਾ ਲਿਆ ਅਤੇ ਸਕੂਟਰੀ ’ਤੇ ਹੇਠਾਂ ਸੁੱਟ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਇਸ ਦੌਰਾਨ ਉਨ੍ਹਾਂ ਨੇ ਮੇਰੀ ਸਕੂਟਰੀ ਖੋਹਣ ਦੀ ਵੀ ਕੋਸ਼ਿਸ਼ ਕੀਤੀ ਪਰ ਚਾਬੀ ਸੜਕ ’ਤੇ ਡਿੱਗਣ ਦੇ ਕਾਰਨ ਸਕੂਟਰੀ ਨਹੀਂ ਲੈ ਜਾ ਸਕੇ ਪਰ ਮੇਰੀ ਜੇਬ ’ਚੋਂ 40 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਨੇ ਇਹ ਰਕਮ ਕਿਸੇ ਕੇਸ ਦੇ ਸਬੰਧ ’ਚ ਆਪਣੇ ਜੇਬ ਵਿਚ ਰੱਖੀ ਸੀ, ਜੋ ਕਿ ਉਸ ਨੇ ਕੋਰਟ ’ਚ ਜਮ੍ਹਾ ਕਰਵਾਉਣੀ ਸੀ। ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜੇਕਰ ਪੁਲਸ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰੇ ਤਾਂ ਇਹ ਮੁਲਜ਼ਮ ਕਾਬੂ ਆ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8