ਬਾਰੀਸ਼ ਤੇ ਝੱਖੜ ਨੇ ਕਿਸਾਨਾਂ ਦੇ ਮੱਥੇ 'ਤੇ ਲਿਆਂਦੀਆਂ ਮੁੜ ਪ੍ਰੇਸ਼ਾਨੀ ਦੀਆਂ ਲਕੀਰਾਂ

03/01/2024 12:58:18 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਇੱਕ ਪਾਸੇ ਪਹਿਲਾਂ ਹੀ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਆਰੰਭਿਆ ਹੋਇਆ ਹੈ, ਉੱਥੇ ਅੱਜ ਬੇਮੌਸਮੀ ਬਾਰਿਸ਼ ਕਾਰਨ ਅਤੇ ਹਨ੍ਹੇਰੀ ਕਾਰਨ ਕਿਸਾਨਾਂ ਦੇ ਮੱਥੇ 'ਤੇ ਮੁੜ ਪ੍ਰੇਸ਼ਾਨੀ ਦੀਆਂ ਲਕੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬਾਰੀਸ਼ ਕਾਰਨ ਕਿਸਾਨ ਨੂੰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਅਗਲੇ 1-2 ਦਿਨ ਬਾਰਿਸ਼ ਅਤੇ ਲਗਾਤਾਰ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੋਈ ਹੈ ਪਰ ਜੇਕਰ ਬਾਰਿਸ਼ ਤੇ ਤੇਜ਼ ਹਵਾਵਾਂ ਲਗਾਤਾਰ ਜਾਰੀ ਰਹਿੰਦੀਆਂ ਹਨ ਤਾਂ ਕਿਸਾਨ ਦੀ ਕਣਕ ਦੀ ਫਸਲ ਦੇ ਝਾੜ 'ਤੇ ਬੜਾ ਭਾਰੀ ਅਸਰ ਵੇਖਣ ਨੂੰ ਮਿਲ ਸਕਦਾ ਹੈ। ਸਵੇਰੇ ਤੜਕਸਾਰ ਤੋਂ ਬੇਮੌਸਮੀ ਸ਼ੁਰੂ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਲਗਭਗ ਕਣਕ ਦੀ ਫ਼ਸਲ ਕੁੱਝ ਖੇਤਾਂ ਵਿਚ ਜ਼ਮੀਨ 'ਤੇ ਵਿੱਛ ਗਈ ਹੈ ਜਿਸ ਦਾ ਸਿੱਧਾ ਅਸਰ ਕਣਕ ਦੇ ਝਾਅ 'ਤੇ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਇਸ ਸੰਬੰਧੀ ਗੱਲਬਾਤ ਕਰਦੇ ਮੌਕੇ ਕਿਸਾਨ ਕੁਲਵਿੰਦਰ ਸਿੰਘ ਬਰਿਆਰ, ਬਖਸ਼ੀਸ ਸਿੰਘ ਕੌਹਲੀਆ, ਗੁਰਮੇਜ ਸਿੰਘ ਭਰਥ, ਹਰਦੇਵ ਸਿੰਘ, ਪਵਨ ਕੁਮਾਰ ਮਰਾੜਾ, ਹਰਦੇਵ ਸਿੰਘ ਮੁੰਨਣਾਵਾਲੀ, ਮੰਗਲ ਸਿੰਘ ਸ਼ੇਖਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਤਾਂ ਹਲਕੀ ਬਾਰਿਸ਼ ਹੁੰਦੀ ਹੈ ਤਾਂ ਕਣਕ ਦੀ ਫਸਲ ਲਈ ਘਿਓ ਦੇ ਬਰਾਬਰ ਹੈ ਪਰ ਜੇਕਰ ਤੇਜ਼ ਹਵਾਵਾਂ ਤੇ ਬਾਰਿਸ਼ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਇਸ ਨਾਲ ਕਿਸਾਨ ਵਰਗ ਨੂੰ ਵਧੇਰੇ ਨੁਕਸਾਨ ਝੱਲਣਾ ਪੈ ਸਕਦਾ ਹੈ 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਮਾਰਚ ਤੇ ਅਪ੍ਰੈਲ ਮਹੀਨ ਮੌਸਮ ਵਿਚ ਆਈ ਇਕਦਮ ਤਬਦੀਲੀ ਤੇ ਭਾਰੀ ਗਰਮੀ ਕਾਰਨ ਕਣਕ ਦਾ ਦਾਣਾ ਬਿਲਕੁਲ ਸੁੱਕ ਗਿਆ ਸੀ, ਜਿਸ ਕਾਰਨ ਝਾੜ ਬਹੁਤ ਜ਼ਿਆਦਾ ਘੱਟ ਗਿਆ ਸੀ। ਪਿਛਲੇ ਸਾਲ ਕਣਕ ਦਾ ਝਾੜ ਅੱਧਾ ਰਹਿ ਗਿਆ ਸੀ, ਕਣਕ ਦਾ ਝਾੜ ਘੱਟ ਨਿਕਲਣ ਕਾਰਨ ਸੂਬੇ ਵਿਚ ਕਿਸਾਨਾਂ ਨੂੰ ਕਾਫੀ ਆਰਥਿਕ ਬੋਝ ਹੇਠਾਂ ਆਉਣ ਪਿਆ ਸੀ। ਜੇਕਰ ਇਸ ਸਾਲ ਵੀ ਕਣਕ ਦੇ ਝਾੜ ਵਿਚ ਫਰਕ ਪੈ ਜਾਂਦਾ ਹੈ ਤਾਂ ਕਿਸਾਨ ਹੋਰ ਕਰਜ਼ੇ ਦੇ ਹੇਠਾਂ ਆਉਣ ਲਈ ਮਜ਼ਬੂਰ ਹੋ ਜਾਵੇਗਾ ਆਉਣ ਵਾਲੇ ਦਿਨਾਂ ਵਿਚ ਵੇਖਣਾ ਹੋਵੇਗਾ ਕਿ ਮੌਸਮ ਦਾ ਪ੍ਰਭਾਵ ਕਿਵੇਂ ਦਾ ਵੇਖਣ ਨੂੰ ਮਿਲਦਾ ਹੈ। 

ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News