ਫੀਡ ਦੇ ਭਾਅ ਵਧਣ ਅਤੇ ਬਾਜ਼ਾਰ ’ਚ ਰੇਟ ਨਾ ਮਿਲਣ ’ਤੇ ਪੋਲਟਰੀ ਫਾਰਮਰਾਂ ਦੀ ਮੁਸ਼ਕਲਾਂ ਵਧਿਆ

Monday, Aug 26, 2024 - 01:21 PM (IST)

ਫੀਡ ਦੇ ਭਾਅ ਵਧਣ ਅਤੇ ਬਾਜ਼ਾਰ ’ਚ ਰੇਟ ਨਾ ਮਿਲਣ ’ਤੇ ਪੋਲਟਰੀ ਫਾਰਮਰਾਂ ਦੀ ਮੁਸ਼ਕਲਾਂ ਵਧਿਆ

ਅੰਮ੍ਰਿਤਸਰ (ਇੰਦਰਜੀਤ)-ਪੋਲਟਰੀ ਫਾਰਮਰ ’ਚ ਵਰਤੀ ਜਾਣ ਵਾਲੀ ਫੀਡ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣ ਦੇ ਬਾਵਜੂਦ ਵੀ ਮਾਰਕੀਟ ’ਚ ਚਿਕਨ ਦੀ ਕੀਮਤ ’ਚ ਕੋਈ ਵਾਧਾ ਨਹੀਂ ਹੋਇਆ, ਜਿਸ ਕਾਰਨ ਪੋਲਟਰੀ ਫਾਰਮਰ ਮਾਲਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮਾਰਕਿਟ ਤੋਂ ਮਿਲੇ ਅੰਕੜਿਆਂ ਮੁਤਾਬਿਕ ਪਿਛਲੇ 3 ਸਾਲਾਂ ਤੋਂ ਲੈ ਕੇ ਹੁਣ ਤੱਕ ਫੀਡ ਦੀ ਕੀਮਤ ਦੁੱਗਣੀ ਹੋ ਗਈ ਹੈ। ਪਹਿਲਾਂ ਮੱਕੀ ਦਾ ਭਾਅ 20-25 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 40 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ। ਦੂਜੇ ਪਾਸੇ ਪੋਲਟਰੀ ਫੀਡ ਵਿਚ ਸੋਇਆ ਅਤੇ ਬਾਜਰੇ ਦੀਆਂ ਕੀਮਤਾਂ ਵਿਚ ਪਿਛਲੇ 2-3 ਸਾਲਾਂ ਵਿਚ ਲਗਭਗ 1.5 ਗੁਣਾ ਵਾਧਾ ਹੋਇਆ ਹੈ।

ਇਸ ਦੇ ਬਾਵਜੂਦ ਪੋਲਟਰੀ ਫਾਰਮਰਾਂ ਵੱਲੋਂ ਸਪਲਾਈ ਕੀਤੇ ਜਾ ਰਹੇ ਪੰਛੀਆਂ ਦੇ ਰੂਪ ਵਿਚ ਚਿਕਨ ਦੀ ਕੀਮਤ ’ਚ ਸਿਰਫ 5 ਤੋਂ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਚਿਕਨ ਫੀਡ ਲਈ ਮੱਕੀ, ਬਾਜਰਾ ਅਤੇ ਸੋਇਆ ਦੇ ਭਾਅ ਵਿਚ ਔਸਤਨ ਵਾਧੇ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਇਸ ਵਿਚ ਕਰੀਬ 80 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਅੰਮ੍ਰਿਤਸਰ ਦਾ ਪੋਲਟਰੀ ਫਾਰਮਰ ਉਦਯੋਗ ਸੰਕਟ ਦੀ ਸਥਿਤੀ ਵਿੱਚ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ- ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਵੀਡੀਓ 'ਚ ਧੁੱਤ ਨਜ਼ਰ ਆਇਆ ਨੌਜਵਾਨ

ਸਥਿਤੀ ਇਸ ਪੱਧਰ ’ਤੇ ਪਹੁੰਚ ਗਈ ਹੈ ਕਿ ਹੁਣ ਅੰਮ੍ਰਿਤਸਰ ਜ਼ਿਲ੍ਹੇ ’ਚ ਕੁੱਲ 20 ਤੋਂ 25 ਪੋਲਟਰੀ ਫਾਰਮਰ ਕੰਮ ਕਰ ਰਹੇ ਹਨ ਜਦਕਿ ਪਿਛਲੇ ਸਾਲਾਂ 'ਚ ਇਹ ਗਿਣਤੀ 100 ਤੋਂ ਵੱਧ ਸੀ। ਪੋਲਟਰੀ ਇੰਡਸਟਰੀ ਅਨੁਸਾਰ ਤਿੰਨ ਸਾਲ ਪਹਿਲਾਂ ਵੀ ਪੋਲਟਰੀ ਫਾਰਮਰ ਵੱਲੋਂ ਸਪਲਾਈ ਕੀਤਾ ਗਿਆ, ਪੰਛੀ ਦੇ ਰੂਪ ਵਿੱਚ ਚਿਕਨ ਦੀ ਕੀਮਤ 90 ਰੁਪਏ ਪ੍ਰਤੀ ਕਿਲੋ ਸੀ, ਜੋ ਅੱਜ ਵੀ ਸਿਰਫ਼ 98 ਰੁਪਏ ਪ੍ਰਤੀ ਕਿਲੋ ਹੈ। ਸਰਦੀਆਂ ਵਿਚ ਮੰਗ ਜ਼ਿਆਦਾ ਹੋਣ ਦੇ ਬਾਵਜੂਦ ਇਸ ਨੂੰ 5 ਜਾਂ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਥੋਕ ਵਿਚ ਵੇਚਿਆ ਜਾਂਦਾ ਹੈ, ਇਸ ਵਿਚ 40 ਫੀਸਦੀ ਪੰਖਾਂ ਅਤੇ ਹੋਰ ਚੀਜ਼ਾਂ ਦੀ ਬਰਬਾਦੀ ਲਗਾ ਲਿੱਤੀ ਜਾਵੇ ਤਾਂ ਡ੍ਰੇਸਡ ਚਿਕਨ 130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ’ਚ ਪੈਂਦਾ ਹੈ, ਜੋ ਅੱਗੇ ਚੱਲ ਕੇ ਗ੍ਰਾਹਕ ਦੇ ਹੱਥਾਂ ’ਚ ਪਹੁੰਚਦੇ ਪਹੁੰਚਦੇ ਅਲਗ ਤੌਰ ’ਤੇ ਮਾਰਕੀਟ ਦੀ ਕੀਮਤ ਲੈ ਜਾਂਦਾ ਹੈ ਪਰ ਪੋਲਟਰੀ ਦੇ ਕੀਮਤ ’ਚ ਫਾਰਮਰ ਨੂੰ ਬਹੁਤਾ ਲਾਭ ਨਹੀਂ ਮਿਲਦਾ।

ਦੂਜੇ ਪਾਸੇ ਪੋਲਟਰੀ ਫਾਰਮ ਮਾਲਕਾਂ ਦਾ ਮੰਨਣਾ ਹੈ ਕਿ ਜੇਕਰ ਇਸ ਮਾਮੂਲੀ ਵਾਧੇ ਨੂੰ ਹੋਰ ਖਰਚਿਆਂ ਨਾਲ ਜੋੜਿਆ ਜਾਵੇ ਤਾਂ ਪਿਛਲੇ 3 ਸਾਲਾਂ ਦੌਰਾਨ ਬਾਲਣ, ਮਜ਼ਦੂਰੀ, ਕਿਰਾਇਆ ਅਤੇ ਹੋਰ ਖਰਚੇ ਵੀ ਵਧੇ ਹਨ, ਇਸ ਲਈ ਇਹ ਮਾਮੂਲੀ ਵਾਧਾ ਨਾ-ਮਾਤਰ ਹੀ ਗਿਣਿਆ ਜਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਉਤਰਾਅ-ਚੜ੍ਹਾਅ ਦੇ ਸਮੇਂ ਵਿਚ ਪੋਲਟਰੀ ਫਾਰਮਾਂ ਨੂੰ ਸਟੋਰੇਜ ਦੀ ਘਾਟ ਕਾਰਨ ਅਕਸਰ ਅੱਧੇ ਤੋਂ ਵੀ ਘੱਟ ਕੀਮਤ ’ਤੇ ਵੇਚਣਾ ਪੈਂਦਾ ਹੈ। ਪੋਲਟਰੀ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਜੀ.ਐੱਸ. ਬੇਦੀ ਅਤੇ ਮਹਾ ਮੰਤਰੀ ਉਮੇਸ਼ ਸ਼ਰਮਾ ਦਾ ਮੰਨਣਾ ਹੈ ਕਿ ਪੋਲਟਰੀ ਫਾਰਮਾਂ ਵਿੱਚ ਬਾਜਰਾ, ਮੱਕੀ ਅਤੇ ਸੋਇਆ ਫੀਡ ਵਜੋਂ ਵਰਤਿਆ ਜਾਂਦਾ ਹੈ, ਜਦੋਂ ਕਿ ਇਨ੍ਹਾਂ ਦੇ ਮਹਿੰਗੇ ਹੋਣ ਦਾ ਕਾਰਨ ਇਹ ਵੀ ਹੈ ਕਿ ਇਨ੍ਹਾਂ ਚੀਜ਼ਾਂ ਦੀ ਘਰਾਂ ਵਿੱਚ ਵੀ ਬਹੁਤ ਖਪਤ ਹੁੰਦੀ ਹੈ।

ਇਹ ਵੀ ਪੜ੍ਹੋ- ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ

ਅੰਮ੍ਰਿਤਸਰ ਦਾ ਸ੍ਰੀਨਗਰ ’ਚ ਪੋਲਟਰੀ ਦਾ ਨਿਰਯਾਤ ਟੁੱਟਿਆ

ਪਿਛਲੇ 6-7 ਸਾਲਾਂ ਤੋਂ ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ ਨੂੰ ਚਿਕਨ ਦੀ ਬਹੁਤ ਸਪਲਾਈ ਹੁੰਦੀ ਸੀ ਅਤੇ ਅੰਮ੍ਰਿਤਸਰ ਦੀ ਪੋਲਟਰੀ ਇੰਡਸਟਰੀ ਨੇ ਕਾਫੀ ਤਰੱਕੀ ਕੀਤੀ ਹੈ, ਪਰ ਹੁਣ ਇਹ ਨਿਰਯਾਤ ਦੀਨਾਨਗਰ ਤੋਂ ਸ੍ਰੀਨਗਰ ਹੋ ਰਿਹਾ ਹੈ। ਦੂਜੇ ਪਾਸੇ, ਜੰਮੂ ਅਤੇ ਕਸ਼ਮੀਰ ਸਰਕਾਰ ਨੇ ਪੋਲਟਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜੰਮੂ ਖੇਤਰ ਵਿਚ ਸਸਤੀ ਜ਼ਮੀਨ, ਸਸਤਾ ਲੋਨ ਅਤ ਸਬਸਿਡੀ ਦੇ ਰੂਪ ’ਚ ਫੀਡ ਅਤੇ ਬਿਜਲੀ ਪੋਲਟਰੀ ਇੰਡਸਟਰੀ ਨੂੰ ਉਪਲੱਬਧ ਕਰਵਾਇਆ। ਇਸ ਕਾਰਨ ਜੰਮੂ-ਕਸ਼ਮੀਰ ਦੀ ਆਪਣੀ ਇੰਡਸਟਰੀ ਕਾਫੀ ਮਜ਼ਬੂਤ ​​ਹੈ। ਸ੍ਰੀਨਗਰ ਵਿੱਚ ਹੀ ਕੁਝ ਲੋਕ ਕੁਆਲਿਟੀ ਦੇ ਆਧਾਰ ’ਤੇ ਬਰਾਇਲਰ ਭੇਜਦੇ ਹਨ। ਇਹ ਬਰਾਇਲਰ ਲਗਭਗ 2 ਕਿਲੋ ਦੇ ਹੁੰਦੇ ਹਨ ਅਤੇ ਸੁਰੱਖਿਅਤ ਢੰਗ ਨਾਲ ਉੱਥੇ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਬੈਰੀਅਰ ’ਤੇ ਹੁਣ ਵੀ ਲੱਗਦਾ ਹੈ 8 ਰੁਪਏ ‘ਮੁਰਗਾ ਟੈਕਸ'

ਪੰਜਾਬ ਤੋਂ ਸ੍ਰੀਨਗਰ ਮੁਰਗੇ ਭੇਜਣ ਵਾਲੇ ਪੋਲਟਰੀ ਫਾਰਮਰ ਜਾਂ ਸਪਲਾਇਰਾਂ ਨੂੰ ਜੰਮੂ-ਕਸ਼ਮੀਰ ਬੈਰੀਅਰ 'ਤੇ ਪਹੁੰਚਦੇ ਹੀ 8 ਰੁਪਏ ਪ੍ਰਤੀ ਮੁਰਗਾ ਟੈਕਸ’ ਅਦਾ ਕਰਨਾ ਪੈਂਦਾ ਹੈ। ਇਸ ਕਾਰਨ ਘਾਟੀ ਸੂਬੇ ’ਚ ਦਾਖਲ ਹੋਣ ਤੋਂ ਪਹਿਲਾਂ ਹੀ ਚਿਕਨ ਦੀ ਕੀਮਤ ਵਧ ਜਾਂਦੀ ਹੈ। ਇਕ ਵਾਹਨ ਵਿੱਚ 3 ਤੋਂ 4 ਹਜ਼ਾਰ ਮੁਰਗੇ ਜਾਂਦੇ ਹਨ ਅਤੇ ਟੋਲ ਬੈਰੀਅਰ 'ਤੇ ਹੀ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਦਾ ਟੈਕਸ ਲੱਗ ਜਾਂਦਾ ਹੈ। ਇਸ ਕਾਰਨ ਪੰਜਾਬ ਦੇ ਸਾਰੇ ਪੋਲਟਰੀ ਫਾਰਮਰਾ ਨੂੰ ਨਿਰਯਾਤ 'ਚ ਭਾਰੀ ਘਾਟਾ ਪੈ ਰਿਹਾ ਹੈ ਅਤੇ ਹੌਲੀ-ਹੌਲੀ ਪੰਜਾਬ ਤੋਂ ਜੰਮੂ-ਕਸ਼ਮੀਰ ਨੂੰ ਸਪਲਾਈ ਖਤਮ ਹੋ ਰਹੀ ਹੈ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ

ਸਰਕਾਰ ਪੋਲਟਰੀ ਫਾਰਮਰਾਂ ਨੂੰ ਹੋਰ ਸਹੂਲਤਾਂ ਦੇਵੇ: ਐਸੋਸੀਏਸ਼ਨ

ਪੋਲਟਰੀ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਬੇਦੀ ਅਤੇ ਜਨਰਲ ਸਕੱਤਰ ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਦੂਜੇ ਰਾਜਾਂ ਦੀਆਂ ਸਰਕਾਰਾਂ ਪੋਲਟਰੀ ਉਦਯੋਗ ਨੂੰ ਖੇਤੀਬਾੜੀ ਦੀ ਤਰ੍ਹਾਂ ਸਹੂਲਤਾਂ ਦਿੰਦੀਆਂ ਹਨ, ਪੰਜਾਬ ਵਿੱਚ ਖੇਤੀਬਾੜੀ ਦੀ ਤਰ੍ਹਾਂ ਹੀ ਪੋਲਟਰੀ ਉਦਯੋਗ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਬਲਰਡ ਫੀਡ ’ਤ। ਪੋਲਟਰੀ ਫਾਰਮਰਾਂ ਨੂੰ ਸਸਤੀ ਕੀਮਤ ’ਤੇ ਮੈਟੇਰੀਅਲ ਮਿਲਣਾ ਚਾਹੀਦਾ ਹੈ। ਜੇਕਰ ਸਰਕਾਰ ਪੋਲਟਰੀ ਉਦਯੋਗ ਨੂੰ ਸਹੂਲਤਾਂ ਪ੍ਰਦਾਨ ਕਰੇ ਤਾਂ ਪੋਲਟਰੀ ਉਤਪਾਦ ਆਮ ਲੋਕਾਂ ਲਈ ਸਸਤੇ ਪਦਾਰਥਾਂ ’ਚ ਸਸਤਾ ਵਿਕਲਪ ਬਣ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News