ਅੰਮ੍ਰਿਤਸਰ 'ਚ ਮੰਦਰ ਦੀ ਕੰਧ 'ਤੇ ਲਿਖੇ 'ਖਾਲਿਸਤਾਨੀ' ਨਾਅਰੇ, ਹਰਕਤ 'ਚ ਆਈ ਪੁਲਸ
Thursday, Aug 07, 2025 - 01:41 PM (IST)

ਅੰਮ੍ਰਿਤਸਰ- ਅੰਮ੍ਰਿਤਸਰ ਦੇ ਇਤਿਹਾਸਕ ਸ਼ਿਵਾਲਾ ਭਾਈਆਂ ਮੰਦਰ ਦੀ ਇੱਕ ਦੀਵਾਰ 'ਤੇ "ਖਾਲਿਸਤਾਨ" ਲਿਖਤ ਪਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਮੰਗਲਵਾਰ ਸਵੇਰੇ ਤਕਰੀਬਨ 4 ਤੋਂ 5 ਵਜੇ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ। ਮੰਦਰ ਪ੍ਰਸ਼ਾਸਨ ਨੇ ਤੁਰੰਤ ਕਦਮ ਚੁੱਕਦਿਆਂ ਲਿਖਤ ਨੂੰ ਰੰਗ ਕਰਕੇ ਮਿਟਾ ਦਿੱਤਾ।
ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ
ਇਸ ਮਾਮਲੇ 'ਚ ਸਿੱਧਾ ਨਾਂ ਗੁਰਪਤਵੰਤ ਸਿੰਘ ਪੰਨੂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੇ ਵਿਦੇਸ਼ ਤੋਂ ਵੀਡੀਓ ਜਾਰੀ ਕਰਕੇ 15 ਅਗਸਤ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਮੰਦਰ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ, “ਸਵੇਰੇ ਲਗਭਗ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਲਿਖਿਆ ਗਿਆ ਹੈ, ਇਹ ਕਿਸੇ ਵੀ ਤਰ੍ਹਾਂ ਸਾਡੀ ਮੰਦਰ ਜਾਂ ਭਗਤਾਂ ਨਾਲ ਸਬੰਧਤ ਨਹੀਂ ਹੈ।”
ਇਹ ਵੀ ਪੜ੍ਹੋ-ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ ਟਰੇਨ
ਉਨ੍ਹਾਂ ਆਗੇ ਦੱਸਿਆ ਕਿ ਮੰਦਰ ਵਿਚ ਰੋਜ਼ਾਨਾ ਵਾਂਗ ਸਾਰੇ ਧਾਰਮਿਕ ਕਰਮ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਤੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਈ। ਮੰਦਰ ਪ੍ਰਸ਼ਾਸਨ ਨੇ ਪੁਲਸ ਨੂੰ ਸ਼ਿਕਾਇਤ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਮੰਦਰ ਦੀ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਹੋਰ ਸੀਸੀਟੀਵੀ ਕੈਮਰੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
ਜਤਿੰਦਰ ਅਰੋੜਾ ਨੇ ਕਿਹਾ ਕਿ ਮੰਦਰ ਵਿੱਚ ਪਹਿਲਾਂ ਹੀ ਕਈ ਥਾਵਾਂ 'ਤੇ ਕੈਮਰੇ ਲੱਗੇ ਹੋਏ ਹਨ, ਪਰ ਜਿਥੇ ਇਹ ਘਟਨਾ ਵਾਪਰੀ ਉਥੇ ਕੈਮਰਾ ਨਹੀਂ ਸੀ।ਹਾਲਾਂਕਿ ਇਸ ਮਾਮਲੇ 'ਚ ਜਦੋਂ ਪੁਲਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਇਸ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ।
ਇਹ ਵੀ ਪੜ੍ਹੋ-ਪੰਜਾਬ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦੁਕਾਨਦਾਰਾਂ ’ਤੇ ਮੰਡਰਾਉਣ ਲੱਗਾ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8