ਘਰ ਦੇ ਬਾਹਰ ਬਾਹਰ ਖੜ੍ਹੇ ਏ. ਐੱਸ. ਆਈ. ਦੇ ਅਚਾਨਕ ਲੱਗੀ ਗੋਲ਼ੀ

Thursday, Apr 09, 2026 - 06:14 PM (IST)

ਘਰ ਦੇ ਬਾਹਰ ਬਾਹਰ ਖੜ੍ਹੇ ਏ. ਐੱਸ. ਆਈ. ਦੇ ਅਚਾਨਕ ਲੱਗੀ ਗੋਲ਼ੀ

ਗੁਰਦਾਸਪੁਰ (ਵਿਨੋਦ) : ਏ. ਐੱਸ. ਆਈ. ਅਮਰੀਕ ਸਿੰਘ ਦੇ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਉਦੋਂ ਪੈਰ ’ਤੇ ਗੋਲੀ ਲੱਗ ਗਈ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਘਰ ਦੇ ਬਾਹਰ ਖੜ੍ਹੇ ਸਨ । ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਗੋਲੀ ਆਖਿਰ ਆਈ ਕਿਧਰੋਂ ਸੀ ? ਹਾਲਾਂਕਿ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਗੋਲੀ ਵਾਪਸ ਡਿੱਗਦੇ ਸਮੇਂ ਅਮਰੀਕ ਸਿੰਘ ਦੇ ਪੈਰ ’ਤੇ ਵੱਜੀ ਹੋਵੇ। ਜ਼ਖਮੀ ਏ. ਐੱਸ. ਆਈ. ਗੁਰਦਾਸਪੁਰ ਨੇੜਲੇ ਪਿੰਡ ਦਿਓਲ ਦੇ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਆਪਣੇ ਘਰ ਆਏ ਕੁਝ ਰਿਸ਼ਤੇਦਾਰਾਂ ਨੂੰ ਬਾਹਰ ਤੱਕ ਛੱਡਣ ਆਇਆ ਤਾਂ ਅਚਾਨਕ ਉਸ ਦੇ ਪੈਰ ’ਤੇ ਇਕ ਗੋਲੀ ਆ ਲੱਗੀ । ਗੋਲੀ ਉੱਪਰ ਵਾਲੀ ਸਾਈਡ ਤੋਂ ਆਈ ਸੀ ਪਰ ਕਿਸ ਨੇ ਚਲਾਈ ਸੀ ਅਤੇ ਕੀ ਉਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।

ਉਧਰ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਮੰਦਭਾਗੀ ਘਟਨਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਥਾਣਾ ਸਦਰ ਗੁਰਦਾਸਪੁਰ ਦੇ ਐੱਸ. ਐੱਚ. ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੋਲੀ ਅਸਮਾਨ ਵੱਲੋਂ ਆਈ ਹੈ। ਹੋ ਸਕਦਾ ਹੈ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਗੋਲੀ ਵਾਪਸ ਡਿੱਗਦੇ ਸਮੇਂ ਉਨ੍ਹਾਂ ਦੇ ਪੈਰ ’ਤੇ ਵੱਜ ਗਈ ਹੋਵੇ ਪਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News