ਪੁਲਸ ਨੇ ਹਾਲ ਬਾਜ਼ਾਰ ਦੇ ਇਲਾਕਿਆਂ ’ਚ ਟ੍ਰੈਫਿਕ ਨੂੰ ਕੀਤਾ ਕੰਟਰੋਲ, ਉਲੰਘਣਾ ਕਰਨ ਵਾਲਿਆਂ ''ਤੇ ਹੋਵੇਗੀ ਕਾਰਵਾਈ

Sunday, Jul 21, 2024 - 04:17 PM (IST)

ਅੰਮ੍ਰਿਤਸਰ(ਜਸ਼ਨ)-ਸਥਾਨਕ ਸ਼ਹਿਰ ਦੇ ਸਿਵਲ ਖੇਤਰਾਂ ਦੇ ਨਾਲ-ਨਾਲ ਅੰਦਰੂਨੀ ਖੇਤਰਾਂ ’ਚ ਵੀ ਟ੍ਰੈਫਿਕ ਨੂੰ ਨਿਯਮਤ ਕਰਨ ਲਈ ਹੁਣ ਏ. ਸੀ. ਪੀ. ਟ੍ਰੈਫਿਕ ਵਰਿੰਦਰ ਕੁਮਾਰ ਖੁਦ ਕਮਾਨ ਸੰਭਾਲ ਰਹੇ ਹਨ ਅਤੇ ਆਪਣੀ ਪੂਰੀ ਟੀਮ ਸਮੇਤ ਸੜਕਾਂ ’ਤੇ ਨਿਕਲ ਰਹੇ ਹਨ। ਇਸ ਦੌਰਾਨ ਟ੍ਰੈਫਿਕ ਪੁਲਸ ਦੇ ਹੋਰ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਇਸ ਦੌਰਾਨ ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੀ ਪੂਰੀ ਟੀਮ ਸਮੇਤ ਸ਼ਹਿਰ ਦੇ ਅੰਦਰਲੇ ਇਲਾਕਿਆਂ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਹਾਲ ਬਾਜ਼ਾਰ ਜਾ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਅਤੇ ਬਾਅਦ ’ਚ ਹਾਲ ਬਾਜ਼ਾਰ ਦੇ ਮੁੱਖ ਬਾਜ਼ਾਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਟ੍ਰੈਫਿਕ ਵਿਵਸਥਾ ਨੂੰ ਵੀ ਦਰੁਸਤ ਕੀਤਾ। ਇਸ ਦੌਰਾਨ ਟ੍ਰੈਫਿਕ ਪੁਲਸ ਦੇ ਅਧਿਕਾਰੀ ਇੰਸਪੈਕਟਰ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਟੀਮ ਦੇ ਹੋਰ ਮੈਂਬਰਾਂ ਨੇ ਵਾਹਨਾਂ ਦੇ ਕਾਗਜ਼ਾਤ ਚੈੱਕ ਕਰਨ ਦੀ ਮੁਹਿੰਮ ਚਲਾਈ ਅਤੇ ਸਾਰੇ ਵਾਹਨ ਚਾਲਕਾਂ ਦੇ ਦਸਤਾਵੇਜ਼ ਅਤੇ ਡਰਾਈਵਿੰਗ ਲਾਇਸੰਸ ਆਦਿ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ-  ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ

ਖਾਸ ਗੱਲ ਇਹ ਹੈ ਕਿ ਇਸ ਮੌਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਏ. ਸੀ. ਪੀ. ਟ੍ਰੈਫਿਕ ਵਰਿੰਦਰ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਨਤਾ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੈਲਾਨੀ ਹਾਲ ਗੇਟ ਰਾਹੀਂ ਵਿਸ਼ਵ ਪ੍ਰਸਿੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ, ਇਸ ਲਈ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਨੂੰ ਇਸ ਏਰੀਏ ’ਚ ਸਹੀ ਢੰਗ ਨਾਲ ਪਾਰਕ ਕਰਨ, ਤਾਂ ਜੋ ਜਾਮ ਨਾ ਲੱਗੇ ਅਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ’ਚ ਗੁਰੂ ਨਗਰੀ ਦੀ ਚੰਗੀ ਦਿੱਖ ਬਣੇ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ

ਉਨ੍ਹਾਂ ਅੱਗੇ ਕਿਹਾ ਕਿ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨ ਹਮੇਸ਼ਾ ਪੀਲੀ ਲਾਈਨ ਦੇ ਅੰਦਰ ਹੀ ਪਾਰਕ ਕਰਨ। ਇਸ ਦੇ ਨਾਲ ਹੀ ਸਾਰੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮ ਜਾਨਾਂ ਬਚਾਉਣ ’ਚ ਸਹਾਈ ਹੁੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਵਾਹਨ ਚਾਲਕ ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਅਤੇ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਤੋਂ ਗੁਰੇਜ਼ ਕਰਨ। ਸ਼ਨੀਵਾਰ ਨੂੰ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ 300 ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News