ਆਟਾ ਲੈਣ ਗਏ ਵਿਅਕਤੀ ਨੂੰ ਜ਼ਬਰਦਸਤੀ ਗੱਡੀ ''ਚ ਬਿਠਾਇਆ, ਫਿਰ ਕੁੱਟਮਾਰ ਕਰ ਕੇ ਛੱਡਿਆ ਵਾਪਸ, ਮਾਮਲਾ ਦਰਜ

12/03/2023 3:05:06 PM

ਗੁਰਦਾਸਪੁਰ (ਹਰਮਨ)- ਥਾਣਾ ਕਾਹਨੂੰਵਾਨ ਦੀ ਪੁਲਸ ਨੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਹੇਠ 2 ਔਰਤਾਂ ਸਣੇ 5 ਪਛਾਤੇ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਭਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਦੱਸਿਆ ਕਿ 1 ਦਸੰਬਰ ਨੂੰ ਉਹ ਆਪਣੀ ਮਾਤਾ ਕੁਲਵੰਤ ਕੌਰ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਟਾ ਚੱਕੀ ਸਠਿਆਲੀ ਤੋਂ ਆਟਾ ਲੈ ਕੇ ਵਾਪਿਸ ਘਰ ਨੂੰ ਆ ਰਹੇ ਸੀ।

ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਜਦੋਂ ਉਹ ਮੇਨ ਰੋਡ ਤੋਂ ਪਿੰਡ ਨੂੰ ਮੁੜੇ ਤਾਂ ਸਾਹਮਣੇ ਇੱਕ ਨੀਲੇ ਰੰਗ ਦੀ ਕਾਰ ਖੜ੍ਹੀ ਸੀ। ਕਾਰ ਵਿੱਚੋਂ ਮੇਜਰ ਸਿੰਘ ਜੋ ਪ੍ਰਭਪ੍ਰੀਤ ਸਿੰਘ ਦਾ ਜੀਜਾ ਲੱਗਦਾ ਹੈ ਅਤੇ ਬਾਵਾ ਸਿੰਘ, ਮਨਿੰਦਰ ਕੌਰ, ਚਰਨਜੀਤ ਕੌਰ, ਪੱਕੋ ਭਲਵਾਨ ਅਤੇ 2 ਅਣਪਛਾਤੇ ਵਿਅਕਤੀ ਗੱਡੀ ਵਿੱਚੋਂ ਉੱਤਰੇ, ਜਿਨਾਂ ਨੇ ਅੱਗੇ ਹੋ ਕੇ ਸ਼ਿਕਾਇਤ ਕਰਤਾ ਦਾ ਮੋਟਰਸਾਇਕਲ ਰੋਕ ਲਿਆ ਅਤੇ ਉਸਦੀ ਮਾਤਾ ਨੂੰ ਧੱਕਾ ਦੇ ਕੇ ਸ਼ਿਕਾਇਤ ਕਰਤਾ ਨੂੰ ਜ਼ਬਰਦਸਤੀ ਖਿੱਚ-ਧੂਹ ਕਰਕੇ ਗੱਡੀ ਵਿੱਚ ਬਿਠਾ ਕੇ ਪਿੰਡ ਤਿੱਬੜੀ ਮੇਜਰ ਸਿੰਘ ਦੇ ਘਰ ਲੈ ਗਏ।

ਇਹ ਵੀ ਪੜ੍ਹੋ- ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਪ੍ਰਿੰਸੀਪਲ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਉੱਥੇ ਲਿਜਾ ਕੇ ਉਕਤ ਵਿਅਕਤੀਆਂ ਨੇ ਸ਼ਿਕਾਇਤ ਕਰਤਾ ਦੀ ਕੁੱਟਮਾਰ ਕੀਤੀ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਿਰ ਉਸਨੂੰ ਉਸੇ ਗੱਡੀ ਵਿੱਚ ਬਿਠਾ ਕੇ ਪਿੰਡ ਸਠਿਆਲੀ ਦੇ ਬਾਹਰ ਛੱਡ ਕੇ ਚਲੇ ਗਏ। ਪੁਲਸ ਨੇ ਕਾਰਵਾਈ ਕਰਦੇ ਹੋਏ 5 ਪਛਾਤੇ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News