ਜੋਸ਼ੀਲੇ ਨਾਅਰਿਆਂ ਦੀ ਗੂੰਜ ਵਿਚ ਜਥੇਬੰਦੀ ਨੇ ਮਨਾਇਆ ਕਿਸਾਨ ਦਿਵਸ

05/16/2020 3:55:57 PM

ਵਲਟੋਹਾ(ਬਲਜੀਤ ਸਿੰਘ) - ਆਲ ਇੰਡੀਆ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪੰਜਾਬ ਦੀਆਂ ਦਸ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨ ਦਿਵਸ ਮਨਾਇਆ ਗਿਆ। ਇਸ ਉਪਰੰਤ ਪਿੰਡ ਘਰਿਆਲਾ ਵਿਖੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਤਲਵੰਡੀ ਅਤੇ ਪ੍ਰਧਾਨ ਕਾਰਜ ਸਿੰਘ ਘਰਿਆਲਾ ਦੀ ਯੋਗ ਅਗਵਾਈ ਹੇਠ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਕਿਸਾਨ ਦਿਵਸ ਮਨਾਇਆ ਗਿਆ। ਇਸ ਉਪਰੰਤ ਗੱਲਬਾਤ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਬਜ਼ੀਆਂ ਫਲ ਅਤੇ ਦੁੱਧ ਆਦਿ ਪੈਦਾ ਕਰਕੇ ਦੇਸ਼ ਦੇ ਸੰਕਟ ਦੀ ਘੜੀ ਵਿਚ ਪਰਿਵਾਰਾਂ ਸਮੇਤ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕਰੋਨਾ ਬੀਮਾਰੀ ਨੂੰ ਹਰਾਉਣ ਲਈ ਹਿਕਾ ਤਾਣਕੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਜਦੋਂ ਕਰੋਨਾ ਕਰਕੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਕਿਸਾਨ ਪੂਰੇ ਜੋਸ਼ ਖਰੋਸ਼ ਨਾਲ ਅਨਾਜ ਦੀ ਪੈਦਾਵਾਰ ਕਰ ਰਿਹਾ ਹੈ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਨੂੰ 1  ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਨਾਲ ਹੀ ਖੇਤੀ ਸਟੋਰਾਂ ਨੂੰ 1 ਜੂਨ ਤੋਂਂ ਨਿਰਵਿਘਨ ਸਪਲਾਈ ਦਿੱਤੀ ਜਾਵੇ। ਫ਼ਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਗੰਨੇ  ਅਤੇ ਮੱਕੀ ਦਾ ਬੀਜ ਮੁਫ਼ਤ ਵਿਚ ਦਿੱਤਾ ਜਾਵੇ। ਹਰ ਕਿਸਾਨ ਦੇ ਖਾਤੇ ਵਿਚ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰੋਨਾ ਸਹਿਯੋਗ ਫੰਡ ਪਾਇਆ ਜਾਵੇ। ਪੀ.ਐੱਮ. ਕਿਸਾਨ ਸਹਾਇਤਾ ਫੰਡ ਦੀ ਰਕਮ 18 ਹਜ਼ਾਰ ਸਾਲਾਨਾ ਕੀਤੀ ਜਾਵੇ। ਝੋਨੇ ਦਾ 3000 ਪ੍ਰਤੀ ਕੁਇੰਟਲ ਬਾਸਮਤੀ 5500 ਰੁਪਏ ਪ੍ਰਤੀ ਕੁਇੰਟਲ, ਮੱਕੀ 2500 ਰੁਪਏ, ਗੰਨਾ 500 ਰੁਪਏ ਸਮਰਥਨ ਮੁੱਲ ਦਿੱਤਾ ਜਾਵੇ। ਖੇਤੀ ਮੋਟਰਾਂ ਲਈ ਵੀ.ਡੀ. ਐੱਸ ਸਕੀਮ 1200 ਰੁਪਏ ਪ੍ਰਤੀ ਹਾਊਸ ਪਾਵਰ ਅਤੇ ਬਿਨਾਂ ਕੁਨੈਕਸ਼ਨ ਕਿਸਾਨਾਂ ਨੂੰ ਆਰਜ਼ੀ ਕੁਨੈਕਸ਼ਨ ਜਾਰੀ ਕੀਤੇ ਜਾਣ। ਇਸ ਸਮੇਂ ਜਥੇਬੰਦੀ ਦੇ ਵੱਖ ਵੱਖ ਆਗੂ ਸੁੱਖਾ ਸਿੰਘ ਮਲੂਕ ਸਿੰਘ ਜੰਡ ਸੁੱਖਾ ਸਿੰਘ ਸੁਰਜੀਤ ਸਿੰਘ ਤਲਵੰਡੀ ਬੁੱਧ ਸਿੰਘ ਕੁਲਵੰਤ ਸਿੰਘ ਰਸ਼ਪਾਲ ਸਿੰਘ ਬਰਵਾਲਾ ਬਿੱਲਾ ਸਿੰਘ ਇੰਦਰਜੀਤ ਸਿੰਘ ਦੁੱਬਲੀ ਯਾਦਵਿੰਦਰ ਸਿੰਘ ਬਖਸ਼ੀਸ਼ ਸਿੰਘ ਘਰਿਆਲਾ ਬਚਿੱਤਰ ਸਿੰਘ ਬਚਨ ਸਿੰਘ ਤਲਵੰਡੀ ਗੁਰਦੇਵ ਸਿੰਘ ਪ੍ਰਧਾਨ ਬੁੱਧ ਸਿੰਘ ਆਦਿ ਹਾਜ਼ਰ ਸਨ।


Harinder Kaur

Content Editor

Related News