ਪੰਜਾਬ ’ਚ ਚੱਲ ਰਹੇ ਪ੍ਰਵਾਸੀਆਂ ਦੇ ਰੌਲੇ ਦਾ ਤਰਨਤਾਰਨ ਸ਼ਹਿਰ ’ਚ ਕੋਈ ਅਸਰ ਨਹੀਂ

Thursday, Sep 25, 2025 - 05:36 PM (IST)

ਪੰਜਾਬ ’ਚ ਚੱਲ ਰਹੇ ਪ੍ਰਵਾਸੀਆਂ ਦੇ ਰੌਲੇ ਦਾ ਤਰਨਤਾਰਨ ਸ਼ਹਿਰ ’ਚ ਕੋਈ ਅਸਰ ਨਹੀਂ

ਤਰਨਤਾਰਨ (ਧਰਮ ਪੰਨੂ)- ਹੁਸ਼ਿਆਰਪੁਰ ਜ਼ਿਲੇ ਵਿਚ ਪੰਜ ਸਾਲਾ ਪੰਜਾਬੀ ਬੱਚੇ ਨਾਲ ਵਾਪਰੀ ਦੁਖਦਾਈ ਘਟਨਾ ਦਾ ਪ੍ਰਵਾਸੀਆਂ ਪ੍ਰਤੀ ਪੰਜਾਬੀਆਂ ਦਾ ਗੁੱਸਾ ਜਾਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਰੌਲਾ ਪਿਆ, ਇਨ੍ਹਾਂ ਦੇ ਰੋਜ਼ਗਾਰ ਬੰਦ ਹੋਣ ਲੱਗੇ ਪਰ ਤਰਨਤਾਰਨ ਸ਼ਹਿਰ ਵਿਚ ਇਸ ਦਾ ਕੋਈ ਅਸਰ ਨਹੀਂ ਹੈ ਸਗੋਂ ਪ੍ਰਵਾਸੀ ਲੋਕ ਬੇਖੌਫ ਹੋ ਕੇ ਆਪਣੇ-ਆਪਣੇ ਛੋਟੇ-ਵੱਡੇ ਰੋਜ਼ਗਾਰ, ਕੰਮਕਾਰ ਸ਼ਾਂਤਮਈ ਮਾਹੌਲ ਵਿਚ ਚਲਾ ਰਹੇ ਹਨ। ਇਹ ਗੱਲ ਵੀ ਸਹੀ ਹੈ ਕਿ ਪ੍ਰਵਾਸੀ ਲੋਕ ਜੋ ਜ਼ਿਆਦਾਤਰ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਬੰਗਾਲ ਅਤੇ ਹੋਰ ਸੂਬਿਆਂ ਵਿਚੋਂ ਪੰਜਾਬ ਵਿਚ ਸ਼ੁਰੂ-ਸ਼ੁਰੂ ਵਿਚ ਖੇਤੀ ਅਤੇ ਉਦਯੋਗ ਵਿਚ ਕੰਮ ਕਰਨ ਆਏ ਸਨ ਅਤੇ ਪੈਸੇ ਕਮਾ ਕੇ ਵਾਪਸ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ

ਇਸ ਤਰ੍ਹਾਂ ਇਨ੍ਹਾਂ ਦਾ ਆਣਾ-ਜਾਣਾ ਬਣਿਆ ਸੀ ਪਰ ਇਹ ਲੋਕ ਹੌਲੀ-ਹੌਲੀ ਘੁਸਪੈਠ ਕਰਕੇ ਪੱਕੇ ਰੋਜ਼ਗਾਰ, ਕਾਰੋਬਾਰ ਚਲਾ ਕੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਥੇ ਲੈ ਆਏ। ਅੱਜ ਇਨ੍ਹਾਂ ਦੇ ਤਰਨਤਾਰਨ ਸ਼ਹਿਰ ਵਿਚ ਹਰ ਤਰ੍ਹਾਂ ਦੇ ਛੋਟੇ-ਵੱਡੇ ਕਾਰੋਬਾਰ ਧੰਦੇ ਹਨ। ਕਈਆਂ ਦੇ ਵੱਡੇ ਕਾਰੋਬਾਰ, ਕੋਠੀਆਂ, ਕਾਰਾਂ, ਪਲਾਟ ਵੀ ਹਨ ਇਥੋਂ ਦੇ ਰਾਜਨੀਤੀਵਾਨਾਂ ਖਾਸ ਕਰ ਕੌਂਸਲਰਾਂ ਨੇ ਖੁਦ ਨਾਲ ਲੱਗ ਕੇ ਮਕਾਨਾਂ, ਪਲਾਟਾਂ ਅਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ, ਵੋਟਰ ਕਾਰਡ, ਆਧਾਰ ਕਾਰਡ ਤੇ ਹੋਰ ਲੋੜੀਂਦੇ ਦਸਤਾਵੇਜ਼ ਬਣਾ ਕੇ ਆਪਣੇ ਵੋਟ ਬੈਂਕ ਪੱਕੇ ਕੀਤੇ।

ਇਹ ਵੀ ਪੜ੍ਹੋ- ਹੜ੍ਹਾਂ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨ, ਕਿਹਾ- ਨਹੀਂ ਲਵਾਂਗਾ ਕੋਈ...

ਅੱਜ ਇਹ ਤਰਨਤਾਰਨ ਸ਼ਹਿਰ ਵਿਚ ਕੁਰਬਲ-ਕੁਰਬਲ ਕਰਦੇ ਫਿਰਦੇ ਹਨ। ਇਨ੍ਹਾਂ ਦੀ ਠੀਕ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਅੰਦਾਜਣ 22 ਤੋਂ 25 ਹਜ਼ਾਰ ਤੱਕ ਦੀ ਆਬਾਦੀ ਹੈ। ਇਥੋਂ ਤੱਕ ਕਿ ਇਨ੍ਹਾਂ ਨੇ ਬਹੁਤੇ ਪੰਜਾਬੀਆਂ ਦੇ ਛੋਟੇ-ਛੋਟੇ ਰੋਜ਼ਗਾਰ, ਕਾਰੋਬਾਰ, ਕੰਮਕਾਜ ਖੋਹ ਲਏ ਹਨ। ਹਰ ਪਾਸੇ ਇਨ੍ਹਾਂ ਦੇ ਹੀ ਛੋਟੇ-ਵੱਡੇ ਰੋਜ਼ਗਾਰ ਦਿਸਦੇ ਹਨ। ਕਈ ਪੰਜਾਬੀਆਂ ਨੂੰ ਅੱਖਾਂ ਵੀ ਵਿਖਾਉਂਦੇ ਹਨ, ਜੇਕਰ ਇਨ੍ਹਾਂ ਦੀ ਮੌਕੇ ’ਤੇ ਰੋਕਥਾਮ ਨਾ ਹੋਈ ਤਾਂ ਹੋਰ ਪੰਜਾਬੀ ਵੀ ਰੋਜ਼ਗਾਰ ਤੋਂ ਵਿਹਲੇ ਹੋ ਸਕਦੇ ਹਨ। ਤਰਨਤਾਰਨ ਦੇ ਬੋਹੜੀ ਚੌਂਕ ਤੋਂ ਜੰਡਿਆਲਾ ਬਾਈਪਾਸ ਚੌਂਕ ਤੱਕ ਪੱਤਰਕਾਰ ਵੱਲੋਂ ਮਾਰੀ ਤਿਰਸ਼ੀ ਗਿਣਤੀ ਅਨੁਸਾਰ ਪ੍ਰਵਾਸੀਆਂ ਦੀਆਂ ਰੇਹੜੀ-ਫੜ੍ਹੀ ਤੇ ਹੋਰ ਕਾਰੋਬਾਰ ਦੀ ਗਿਣਤੀ 56 ਹੈ ਜਦੋਂ ਕਿ ਪੰਜਾਬੀਆਂ ਦੀਆਂ 15 ਹਨ। ਇਨ੍ਹਾਂ ਵਿਚ ਜ਼ਿਆਦਾਤਰ ਫਲ, ਸਬਜ਼ੀਆਂ, ਗੋਲ ਗੱਪੇ, ਚਾਟ, ਜੂਸ ਅਤੇ ਫਾਸਟ ਫੂਡ ਦੀਆਂ ਰੇਹੜੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਸਰਕਾਰੀ ਹਸਪਤਾਲ ਤੋਂ ਥਾਣਾ ਸਦਰ ਤੱਕ ਇਹ ਰੇਸ਼ੋ ਡੇਢ ਗੁਣਾ ਹੋਰ ਹੋ ਸਕਦੀ। ਇਹ ਲੋਕ ਅੱਜ-ਕੱਲ ਪੱਥਰ, ਧਾਰਮਿਕ ਸਥਾਨਾਂ ’ਤੇ ਸੋਨੇ ਦੇ ਕਾਰੀਗਰ, ਨਰਸਰੀ, ਠੇਕੇਦਾਰੀ, ਟਾਈਲਾਂ ਲਗਾਉਣੀਆਂ, ਸੈਨੇਟਰੀ, ਬਿਜਲੀ, ਪਲੰਬਰ, ਦੁਕਾਨਦਾਰੀਆਂ, ਦਲਾਲੀਆਂ, ਖਾਦ ਧੰਦੇ, ਖੁਦ ਛੋਟੇ-ਮੋਟੇ ਕਾਰੋਬਾਰ ਕਰਦੇ ਹਨ। ਕਈ ਇਨ੍ਹਾਂ ’ਚੋਂ ਲਖਪਤੀ, ਕਰੋੜਪਤੀ ਵੀ ਹਨ। ਜੇਕਰ ਇਨ੍ਹਾਂ ਲੋਕਾਂ ਵਿਚ ਕਈ ਲੋਕ ਅਪਰਾਧੀ ਕਿਸਮ ਦੇ ਵੀ ਘੁਸਪੈਠ ਕਰ ਗਏ ਹਨ। ਖਾਸ ਕਰਕੇ ਜੋਤਿਸ਼ ਦੇ ਝੂਠੇ ਢੋਂਗ ਵਿਚ ਹਨ। ਇਨ੍ਹਾਂ ਦੀ ਗਿਣਤੀ ਦਰਜਨਾਂ ਵਿਚ ਹੈ। ਪੁਲਸ ਇਨ੍ਹਾਂ ਦੀ ਪੂਰੀ ਜਾਂਚ ਕਰਨ ਵਿਚ ਹੁਣ ਤੱਕ ਅਸਫਲ ਰਹੀ ਹੈ। ਰਾਤ ਨੂੰ ਇਨ੍ਹਾਂ ਵਿਚੋਂ ਕਈ ਅਪਰਾਧੀ ਕਤਲ, ਚੋਰੀਆਂ, ਡਾਕੇ, ਲੁੱਟ-ਖੋਹ ਕਰਨ ਵਾਲੀਆਂ, ਡਰਾਉਣੀਆਂ ਵਾਰਦਾਤਾਂ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ- MLA ਕੁਲਦੀਪ ਸਿੰਘ ਧਾਲੀਵਾਲ ਨੇ CM ਮਾਨ ਨਾਲ ਕੀਤੀ ਮੁਲਾਕਾਤ

ਇਨ੍ਹਾਂ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੂੰ ਪੰਜਾਬੀ ਖਾਣੇ ਛੱਡ ਕੇ ਰੇਹੜੀਆਂ ’ਤੇ ਪੂਰਬੀ ਖਾਣੇ ਖਾਣ ਲਈ ਮਜਬੂਰ ਕਰ ਦਿੱਤਾ ਹੈ। ਕਈ ਲੋਕ ਬੀਮਾਰੀ ਦੇ ਸ਼ਿਕਾਰ ਵੀ ਹੋ ਰਹੇ ਹਨ। ਇਹ ਖਾਣੇ ਖਾ ਕੇ ਤਰਨਤਾਰਨ ਦੇ ਪੰਜਾਬੀਆਂ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਪ੍ਰਵਾਸੀਆਂ ’ਤੇ ਰੋਕਥਾਮ ਲਾਈ ਜਾਵੇ। ਇਨ੍ਹਾਂ ਦੀਆਂ ਰਜਿਸਟਰੀਆਂ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਜਾਇਦਾਦ ਖਰੀਦਣ ਵਾਸਤੇ ਤੁਰੰਤ ਰੋਕ ਲਾਈ ਜਾਵੇ। ਇਹ ਪੰਜਾਬ ਆਉਣ, ਆਪਣਾ ਕੰਮ ਕਾਰ, ਖੇਤੀ ਅਤੇ ਇੰਡਸਟਰੀ, ਮੰਡੀਆਂ ਵਿਚ ਜ਼ਿਆਦਾਤਰ ਕੰਮਕਾਰ ਕਰਨ ਤੇ ਪੈਸੇ ਕਮਾ ਕੇ ਘਰ ਵਾਪਸ ਜਾਣ। ਇਸ ਤਰ੍ਹਾਂ ਇਨ੍ਹਾਂ ਦਾ ਆਉਣਾ-ਜਾਣਾ ਜਾਰੀ ਰਹੇ। ਪੰਜਾਬੀਆਂ ਦੇ ਰੋਜ਼ਗਾਰ ਖੋਹਣ ਵੱਲ ਵੀ ਵਿਚਾਰ-ਚਰਚਾ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News