ਬਲਾਕ-2 ਦਾ ਸਰਕਾਰੀ ਰਿਸੋਰਸ ਸੈਂਟਰ ਬੰਦ ਕਰਵਾਉਣ ਦੀਆਂ ਚਾਲਾਂ ਨਹੀਂ ਹੋਣਗੀਆਂ ਕਾਮਯਾਬ : ਪ੍ਰਸ਼ਾਂਤ ਚੌਹਾਨ
Wednesday, Jul 31, 2024 - 01:23 PM (IST)
ਅੰਮ੍ਰਿਤਸਰ (ਸਰਬਜੀਤ)- ਪ੍ਰੈਜ਼ੀਡੈਂਟ ਲੋਕ ਕ੍ਰਾਂਤੀ ਕੌਂਸਲ ਪੰਜਾਬ ਅਤੇ ਮੀਤ ਪ੍ਰਧਾਨ ਭਾਰਤ ਸਕਾਊਟਸ ਐਂਡ ਗਾਈਡਜ਼ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਪ੍ਰਸ਼ਾਂਤ ਚੌਹਾਨ ਨੇ ਦੱਸਿਆ ਕਿ ਅੰਮ੍ਰਿਤਸਰ ਬਲਾਕ-2 ਦੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਵਿਖੇ ਇਹ ਉਪਰਾਲਾ ਬੱਚਿਆਂ ਦੀ ਭਲਾਈ ਅਤੇ ਸਿੱਖਿਆ ਨਾਲ ਸਬੰਧਤ ਹੈ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਮਾਸੂਮ ਅਪਾਹਜ ਬੱਚਿਆਂ ਲਈ ਆਸ ਅਤੇ ਆਸਰੇ ਦਾ ਪ੍ਰਤੀਕ ਬਣਿਆ ਇਹ ਕੇਂਦਰ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀਆਂ ਦੀਆਂ ਗਤੀਵਿਧੀਆਂ ਕਾਰਨ ਬੰਦ ਕਰਵਾਉਣ ਦੇ ਮਨਸੂਬਿਆਂ ਵੱਲ ਜਾ ਰਿਹਾ ਹੈ।
ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਚੌਹਾਨ ਨੇ ਕਿਹਾ ਅੰਮ੍ਰਿਤਸਰ ਬਲਾਕ-2 ਵਿਚ ਸਥਿਤ ਸਰਕਾਰੀ ਰਿਸੋਰਸ ਸੈਂਟਰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਬਲਾਕ-2, ਰਣਜੀਤ ਐਵੇਨਿਊ ਵਿਖੇ ਪੰਜਾਬ ਦਾ ਪਹਿਲਾ ਸੈਂਟਰ ਖੋਲ੍ਹਿਆ ਗਿਆ, ਜਿਸ ਵਿਚ ਕੇਂਦਰ ਵੱਲੋਂ ਸਟਾਫ਼ ਦੇ ਸਹਿਯੋਗ ਨਾਲ ਇਸ ਕੇਂਦਰ ਨੇ ਵਿਸ਼ਵ ਭਰ ਵਿਚ ਸਫ਼ਲਤਾ ਹਾਸਲ ਕੀਤੀ। ਇਸ ਕੇਂਦਰ ਦੀ ਸਫ਼ਲਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਇਸੇ ਤਰ੍ਹਾਂ ਦੇ ਹੀ ਕੇਂਦਰ ਖੋਲ੍ਹੇ ਪਰ ਹੋਰਨਾਂ ਕੇਂਦਰਾਂ ਦੇ ਮੁਕਾਬਲੇ ਇਸ ਕੇਂਦਰ ਦੀਆਂ ਸੇਵਾਵਾਂ ਬਹੁਤ ਵਧੀਆ ਹੋਣ ਕਾਰਨ ਜਿਸ ਨੂੰ ਕੁਝ ਅਧਿਕਾਰੀ ਆਪਣੀ ਰਾਜਨੀਤੀ ਕਰ ਰਹੇ ਹਨ ਅਤੇ ਇਸ ਕੇਂਦਰ ਦੀਆਂ ਸੇਵਾਵਾਂ ਨੂੰ ਬੰਦ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ
ਪ੍ਰਸ਼ਾਂਤ ਚੌਹਾਨ ਨੇ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਹ ਕੇਂਦਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਲਈ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਕੇਂਦਰ ਵਿਚ ਮਾਨਸਿਕ ਤੌਰ ’ਤੇ ਬਿਮਾਰ, ਸੁਣਨ-ਬੋਲਣ ਅਤੇ ਚਲਣ-ਫਿਰਨ ਤੋਂ ਅਸਮਰੱਥ ਬੱਚਿਆਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8