CM ਮਾਨ ਦੀ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ, ਅੰਮ੍ਰਿਤਸਰ CP ਦੀ ਅਗਵਾਈ ਹੇਠ ਵਧਿਆ ਪੁਲਸ ਫੋਰਸ ਦਾ ਮਨੋਬਲ

Saturday, Nov 11, 2023 - 11:08 AM (IST)

ਅੰਮ੍ਰਿਤਸਰ (ਇੰਦਰਜੀਤ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਦਿੱਤਾ ਸੱਦਾ ਹੁਣ ਧਰਮ ਯੁੱਧ ਦਾ ਰੂਪ ਧਾਰਨ ਕਰ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਆਸ਼ੀਰਵਾਦ ਅਤੇ ਜਲਿਆਂਵਾਲਾ ਬਾਗ ਤੋਂ ਪ੍ਰਣ ਲੈ ਕੇ 40 ਹਜ਼ਾਰ ਬੱਚਿਆਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਜਿਸ ਤਰ੍ਹਾਂ ਨਸ਼ਿਆਂ ਖ਼ਿਲਾਫ਼ ਜੰਗ ਦੀ ਤਿਆਰੀ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਉਥੇ ਕ੍ਰਿਕਟ ਦਾ ਆਯੋਜਨ ਹੁਣ ਘਰ-ਘਰ ਤੱਕ ਪੁੱਜ ਗਿਆ ਹੈ।

ਉਥੇ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਦੇ ਯਤਨਾਂ ਸਦਕਾ ਨਸ਼ਿਆਂ ਵਿਰੁੱਧ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਕੰਧਾਂ ’ਤੇ ਚਿੱਤਰਕਾਰੀ, ਸਕੂਲੀ ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਦਾ ਇਸ ਮੁਹਿੰਮ ਵਿਚਕਾਰ ਸਹਿਯੋਗ ਅਤੇ ਲੋਕਾਂ ਦਾ ਖੁੱਲ੍ਹ ਕੇ ਅੱਗੇ ਆਉਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਹੁਣ ਬੱਚਿਆਂ ਦੀ ਸਿੱਖਿਆ ਵਿਚ ਸ਼ਾਮਲ ਹੋ ਚੁੱਕੀ ਹੈ। ਪੁਲਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੱਚਿਆਂ ਵੱਲੋਂ ਕਰਵਾਏ ਜਾਂਦੇ ਅਜਿਹੇ ਸਮਾਗਮ ਅਤੇ ਖੇਡਾਂ ਵਿਚ ਨੌਜਵਾਨ ਪੀੜ੍ਹੀ ਦਾ ਪ੍ਰਦਰਸ਼ਨ ਇਨ੍ਹਾਂ ਦੋਵਾਂ ਪੀੜ੍ਹੀਆਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਨ। ਪੁਲਸ ਵੱਲੋਂ ਜ਼ਮੀਨੀ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਦਾ ਮਨੋਵਿਗਿਆਨਕ ਪਹਿਲੂ ਇਹ ਹੈ ਕਿ ਛੋਟੇ ਬੱਚਿਆਂ ਨੇ ਹੱਥਾਂ ਵਿਚ ਪੈਨਸਿਲ ਲੈ ਕੇ ਇਸ ਨਵੇਂ ਵਿਸ਼ੇ ਵਿਚ ਜੋ ਸਿੱਖਿਆ ਹਾਸਲ ਕੀਤੀ ਹੈ, ਉਹ ਅਗਲੀਆਂ ਜਮਾਤਾਂ ਵਿੱਚ ਦਾਖ਼ਲ ਹੋਣ ਤੋਂ ਬਾਅਦ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ-  ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਧੋਖਾਧੜੀ ਦਾ ਸ਼ਿਕਾਰ, ਹੈਕਰਾਂ ਨੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ

ਸਕਾਰਾਤਮਕ ਪਹਿਲੂ ਇਹ ਵੀ ਹੈ ਕਿ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਅਗਵਾਈ ਵਿਚ ਕੀਤੇ ਜਾ ਰਹੇ ਯਤਨਾਂ ਸਦਕਾ ਪੁਲਸ ਫੋਰਸ ਦਾ ਮਨੋਬਲ ਉੱਚਾ ਹੋਇਆ ਹੈ ਅਤੇ ਹੁਣ ਪੁਲਸ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਇਸ ਮੁਹਿੰਮ ਨੂੰ ਅੱਗੇ ਵਧਾ ਰਹੀ ਹੈ। ਇਸ ਮੁਹਿੰਮ ਦਾ ਸੁਨਿਹਰੀ ਰੰਗ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਹੱਥਾਂ ਵਿਚ ਖਿਡਾਉਣੇ ਲੈ ਕੇ ਖੇਡਣ ਵਾਲੇ ਬੱਚਿਆਂ ਨੇ ਮਜ਼ਬੂਤੀ ਨਾਲ ਇਸ ਵਿਚ ਸ਼ਮੂਲੀਅਤ ਕਰਕੇ ਸਾਬਤ ਕਰ ਦਿੱਤਾ ਕਿ ਹੁਣ 40 ਹਜ਼ਾਰ ਬੱਚੇ ਹੀ ਨਹੀਂ ਸਗੋਂ 40 ਹਜ਼ਾਰ ਪਰਿਵਾਰ ਇਸ ਮੁਹਿੰਮ ਵਿਚ ਸ਼ਾਮਲ ਹੋ ਗਏ ਹਨ, ਜਿਸ ਤਰਾਂ ਨਾਲ ਜਨ ਜਾਗਰਣ ਨੇ ਪ੍ਰੇਰਿਤ ਹੋ ਕੇ ਹੱਥਾਂ ਨੂੱ ਉਪਰ ਉਠਾ ਕੇ ਨਸ਼ਿਆਂ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ

ਬੱਚੇ ਬਣੇ ਪਰਿਵਾਰ ਦੇ ਮੁਖੀ

ਬੁੱਧੀਜੀਵੀ ਵਰਗ ਦੇ ਲੋਕਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਨਸ਼ੇ ਦਾ ਕੋਈ ਹੱਲ ਨਹੀਂ, ਪਰ ਹੁਣ ਇਹ ਗੱਲ ਹਰ ਨਾਗਰਿਕ ਦੇ ਜ਼ੁਬਾਨ ’ਤੇ ਹੈ ਕਿ ਬੱਚੇ ਹੁਣ ਇੰਨੇ ਸੁਚੇਤ ਹੁੰਦੇ ਨਜ਼ਰ ਆ ਰਹੇ ਹਨ ਕਿ ਨਸ਼ੇ ਦੀ ਲਤ ਤੋੜਨ ਲਈ ਪਰਿਵਾਰ ਦੇ ਮੁਖੀ ਬਣ ਕੇ ਅੱਗੇ ਆਏ ਹਨ। ਬੱਚਿਆਂ ਦੇ ਭਾਸ਼ਣ ਦੌਰਾਨ ਉਨ੍ਹਾਂ ਦੀਆਂ ਦਲੀਲਾਂ ਇੰਨੀਆਂ ਜ਼ਬਰਦਸਤ ਸਨ ਕਿ ਹੁਣ ਉਨ੍ਹਾਂ ਦੇ ਮਾਪੇ ਵੀ ਬੱਚਿਆਂ ਦੀ ਪਾਲਣਾ ਕਰਨਗੇ।

ਇਹ ਵੀ ਪੜ੍ਹੋ-  ਡ੍ਰਿੰਕ ਐਂਡ ਡਰਾਈਵ 'ਤੇ ਸਰਕਾਰ ਦੀ ਸਖ਼ਤੀ, ਸਾਵਧਾਨੀ ਨਹੀਂ ਵਰਤੀ ਤਾਂ ਵਾਹਨ ਹੋਣਗੇ ਜ਼ਬਤ

ਲੋਕਾਂ ’ਚ ਜਾਗ੍ਰਿਤੀ ਆ ਰਹੀ ਹੈ- ਨੌਨਿਹਾਲ ਸਿੰਘ

ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਹੋਪ-ਇਨੀਸ਼ੀਏਟਿਵ ਮੁਹਿੰਮ ਤਹਿਤ ਜਿਸ ਤਰ੍ਹਾਂ ਲੋਕਾਂ ਵਿਚ ਜਾਗਰੂਕਤਾ ਦਿਖਾਈ ਜਾ ਰਹੀ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਪੁਲਸ ਵਿਭਾਗ ਨੂੰ ਵੱਡੀ ਸਫ਼ਲਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨਸ਼ਿਆਂ ਦੀ ਸਪਲਾਈ, ਖ਼ਰੀਦ ਅਤੇ ਵਿਕਰੀ ਨੂੰ ਰੋਕਣਾ ਹੈ, ਜਦਕਿ ਇਸ ਦੀ ਮੰਗ ਨੂੰ ਖ਼ਤਮ ਕਰਨਾ ਵੀ ਇਸ ਮੁਹਿੰਮ ਦਾ ਵੱਡਾ ਹਿੱਸਾ ਹੈ। ਇਸ ਮੁਹਿੰਮ ਵਿੱਚ ਬੱਚਿਆਂ ਦਾ ਯੋਗਦਾਨ ਪ੍ਰਭਾਵਸ਼ਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News