ਗਰਮੀ ਦੇ ਪ੍ਰਕੋਪ ਕਾਰਨ ਕੇਸ਼ੋਪੁਰ ਛੰਭ ਤੋਂ ਤਕਰੀਬਨ ਸਾਰੇ ਪ੍ਰਵਾਸੀ ਪੰਛੀ ਆਪੋ-ਆਪਣੇ ਮੁਲਕਾਂ ਨੂੰ ਪਰਤੇ

03/17/2023 2:38:43 PM

ਗੁਰਦਾਸਪੁਰ (ਵਿਨੋਦ)- ਪ੍ਰਵਾਸੀ ਪੰਛੀਆਂ ਦੀ ਵਾਪਸੀ ਕਾਰਨ ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਸਥਿਤ ਪ੍ਰਸਿੱਧ ਕੇਸ਼ੋਪੁਰ ਛੰਭ ਮੁੜ ਪ੍ਰਵਾਸੀ ਪੰਛੀਆਂ ਤੋਂ ਪੂਰੀ ਤਰ੍ਹਾਂ ਸੱਖਣਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਪ੍ਰਵਾਸੀ ਪੰਛੀਆਂ ਦੇ ਨਾ ਆਉਣ ਕਾਰਨ ਨਵੰਬਰ-ਦਸੰਬਰ ਦੇ ਮਹੀਨੇ ਤੱਕ ਸੈਲਾਨੀਆਂ ਦੇ ਨਾਲ-ਨਾਲ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦਾ ਵੀ ਇਸ ਛੰਭ ’ਚ ਆਉਣ ਦਾ ਰੁਝਾਨ ਘੱਟ ਰਹੇਗਾ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਸ਼ੁਰੂ ਕੀਤਾ 'ਪੰਜਾਬ ਬਚਾਓ ਧਰਨਾ', ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਦੀਆਂ ਕੁਝ ਪੰਚਾਇਤਾਂ ਦੀ ਜ਼ਮੀਨ ’ਤੇ 800 ਏਕੜ ’ਚ ਫ਼ੈਲਿਆ ਕੇਸ਼ੋਪੁਰ ਛੰਭ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰਗਾਹ ਹੋਇਆ ਕਰਦਾ ਸੀ। ਕਰੀਬ 15 ਸਾਲ ਪਹਿਲਾਂ ਇਸ ਕੇਸ਼ੋਪੁਰ ਛੰਭ ’ਚ ਸਾਇਬੇਰੀਆ, ਅਫ਼ਗਾਨਿਸਤਾਨ ਅਤੇ ਕੁਝ ਹੋਰ ਦੇਸ਼ਾਂ ਅਤੇ ਲੱਦਾਖ ਤੋਂ ਇਕ ਲੱਖ ਤੋਂ ਵੱਧ ਪੰਛੀ ਇਥੇ ਆਉਂਦੇ ਸਨ ਪਰ ਕੁਝ ਲੋਕਾਂ ਵੱਲੋਂ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਨ੍ਹਾਂ ਪੰਛੀਆਂ ਦਾ ਇਥੇ ਆਉਣਾ ਬੰਦ ਹੋ ਗਿਆ ਸੀ। ਹੁਣ ਸਬੰਧਤ ਵਿਭਾਗ ਦੀ ਸਖ਼ਤੀ ਕਾਰਨ ਪ੍ਰਵਾਸੀ ਪੰਛੀ ਮੁੜ ਆਉਣ ਲੱਗ ਪਏ ਹਨ ਪਰ ਇਨ੍ਹਾਂ ਦੀ ਗਿਣਤੀ 20 ਹਜ਼ਾਰ ਤੋਂ ਵੀ ਘੱਟ ਰਹਿ ਗਈ ਹੈ।  

ਇਹ ਵੀ ਪੜ੍ਹੋ- ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਹਜ਼ਾਰਾਂ ਏਕੜ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛੀ

ਇਸ ਵਾਰ ਸਮੇਂ ਤੋਂ ਪਹਿਲਾਂ ਹੀ ਗਰਮੀਆਂ ਦਾ ਪ੍ਰਕੋਪ ਸ਼ੁਰੂ ਹੋਣ ਕਾਰਨ ਪ੍ਰਵਾਸੀ ਪੰਛੀਆਂ ਨੇ ਫਰਵਰੀ ਦੇ ਅੰਤ ’ਚ ਹੀ ਆਪਣੇ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਤਕਰੀਬਨ ਸਾਰੇ ਪ੍ਰਵਾਸੀ ਪੰਛੀ ਵਾਪਸ ਚਲੇ ਗਏ ਹਨ। ਇਨ੍ਹਾਂ ’ਚੋਂ ਇਕ ਦਰਜਨ ਦੇ ਕਰੀਬ ਪ੍ਰਵਾਸੀ ਪੰਛੀ ਇਥੇ ਰਹਿ ਗਏ ਹਨ, ਜੋ ਬੀਮਾਰ ਹਨ, ਜਿਸ ਕਾਰਨ ਇਹ ਕੇਸ਼ੋਪੁਰ ਛੰਭ ਪ੍ਰਵਾਸੀ ਪੰਛੀਆਂ ਤੋਂ ਪੂਰੀ ਤਰ੍ਹਾਂ ਸੱਖਣਾ ਹੋ ਗਿਆ ਹੈ ਜਦੋਂਕਿ ਪਹਿਲਾਂ ਇਹ ਪੰਛੀ ਅਪ੍ਰੈਲ ਦੇ ਮਹੀਨੇ ਵਾਪਸ ਆ ਜਾਂਦੇ ਸਨ।

ਇਹ ਵੀ ਪੜ੍ਹੋ- ਅੱਤਵਾਦੀਆਂ ਵਲੋਂ ਲਾਹੌਰ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਨੂੰ ਉਡਾਉਣ ਦੀ ਧਮਕੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News