ਪੰਜਾਬ ਪੁਲਸ ਨੇ ਹਾਸਲ ਕੀਤੀ ਵੱਡੀ ਸਫ਼ਲਤਾ, ਗੈਰ-ਕਾਨੂੰਨੀ ਚੱਲ ਰਹੇ ਅੰਤਰਰਾਜੀ ਨੈੱਟਵਰਕ ਕੀਤਾ ਪਰਦਾਫਾਸ਼

Sunday, Dec 24, 2023 - 03:26 PM (IST)

ਅੰਮ੍ਰਿਤਸਰ- ਪੰਜਾਬ ਪੁਲਸ ਨੇ ਗੈਰ-ਕਾਨੂੰਨੀ ਓਪੀਔਡ ਨਿਰਮਾਣ ਅਤੇ ਸਪਲਾਈ ਦੇ ਇੱਕ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ। ਡੀ. ਜੀ. ਪੀ. ਲਿਖਿਆ ਕਿ ਪੰਜਾਬ ਪੁਲਸ ਨੇ ਫਾਰਮਾ ਓਪੀਔਡਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਯੂ. ਪੀ. ਅਤੇ ਗੁਜ਼ਰਾਤ ਤੋਂ ਗੈਰ-ਕਾਨੂੰਨੀ ਓਪੀਔਡ ਨਿਰਮਾਣ ਅਤੇ ਸਪਲਾਈ ਦੇ ਇਕ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਜਿਸ 'ਚ 15.08 ਲੱਖ ਰੁਪਏ ਦੀ ਫਾਰਮਾ ਓਪੀਔਡ ਸਣੇ ਦੋ ਕੈਦੀਆਂ ਅਤੇ 12 ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ-  ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’

PunjabKesari

ਡੀ. ਜੀ. ਪੀ. ਨੇ ਦੱਸਿਆ ਇਨ੍ਹਾਂ ਮੁਲਜ਼ਮਾਂ 'ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਖ਼ਤਮ ਕਰਨ ਲਈ ਬੈਕਵਰਡ ਲਿੰਕੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਸ ਵਚਨਬੱਧ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News