ਸਿੰਧ ਵਿਧਾਨ ਸਭਾ ’ਚ ਹੰਗਾਮੇ ਤੋਂ ਬਾਅਦ ਅਗਵਾ ਹਿੰਦੂ ਨਾਬਾਲਗ ਕੁੜੀ ਨੂੰ ਪੁਲਸ ਨੇ ਕੀਤੀ ਬਰਾਮਦ
Sunday, Jun 11, 2023 - 02:05 PM (IST)

ਗੁਰਦਾਸਪੁਰ/ਕਰਾਚੀ (ਵਿਨੋਦ)- ਇਕ 14 ਸਾਲਾ ਹਿੰਦੂ ਨਾਬਾਲਿਗ 8ਵੀਂ ਕਲਾਸ ਦੀ ਵਿਦਿਆਰਥਣ, ਜਿਸ ਨੂੰ ਕਾਜੀ ਅਹਿਮਦ ਇਲਾਕੇ ’ਚੋਂ ਅਗਵਾ ਕਰ ਲਿਆ ਗਿਆ ਸੀ ਅਤੇ ਪੁਲਸ ਨੇ ਮੁਲਜ਼ਮਾਂ ’ਤੇ ਕਾਰਵਾਈ ਕਰਨ ਦੀ ਬਜਾਏ ਉਸ ਦੇ ਵਿਆਹ ਦਾ ਸਰਟੀਫਿਕੇਟ ਸੌਂਪ ਕੇ ਮਾਮਲਾ ਖ਼ਤਮ ਕਰ ਦਿੱਤਾ ਹੈ।
ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ
ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਸਿੰਧ ਵਿਧਾਨ ਸਭਾ ’ਚ ਹਿੰਦੂ ਸੰਸਦ ਮੈਂਬਰਾਂ ਅਤੇ ਐੱਮ. ਪੀ. ਏ. ਮੈਂਬਰਾਂ ਵੱਲੋਂ ਹੰਗਾਮਾ ਅਤੇ ਰੌਲਾ ਪਾਉਣ ਤੋਂ ਬਾਅਦ ਬੀਤੇ ਦਿਨ ਤੜਕੇ 4 ਵਜੇ ਪੁਲਸ ਨੇ ਛਾਪਾ ਮਾਰ ਕੇ ਕੁੜੀ ਨੂੰ ਬਰਾਮਦ ਕਰ ਲਿਆ। ਪੁਲਸ ਨੇ ਕੁੜੀ ਨੂੰ ਸਵੇਰੇ 10 ਵਜੇ ਦਾਦੂ ਸ਼ਹਿਰ ਦੀ ਇਕ ਅਦਾਲਤ ’ਚ ਪੇਸ਼ ਕੀਤਾ ਅਤੇ ਅਦਾਲਤ ਨੇ ਕੁੜੀ ਦੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਸ਼ੈਲਟਰ ਹੋਮ ’ਚ ਭੇਜਣ ਦੇ ਹੁਕਮ ਦਿੱਤੇ ਅਤੇ 12 ਜੂਨ ਨੂੰ ਕੁੜੀ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ। ਅਦਾਲਤ ਨੇ ਪੁਲਸ ਨੂੰ ਇਸ ਮਾਮਲੇ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 12 ਜੂਨ ਨੂੰ ਹੀ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਪਠਾਨਕੋਟ 'ਚ ਹੋਏ ਪਤੀ-ਪਤਨੀ ਦੇ ਕਤਲ ਮਾਮਲੇ 'ਚ CCTV ਜ਼ਰੀਏ ਹੋਇਆ ਵੱਡਾ ਖ਼ੁਲਾਸਾ, ਨੌਕਰ ਨਿਕਲਿਆ ਕਾਤਲ
ਸਰਹੱਦ ਪਾਰੋਂ ਆਏ ਸੂਤਰਾਂ ਅਨੁਸਾਰ ਸ਼ਹੀਦ ਬੇਨਜੀਰਾਬਾਦ ਦੇ ਡੀ. ਆਈ. ਜੀ. ਯੂਨਿਸ ਚਾਂਡੀ ਨੇ ਕੁੜੀ ਨੂੰ ਅਦਾਲਤ ’ਚ ਪੇਸ਼ ਕਰਦਿਆਂ ਅਦਾਲਤ ’ਚ ਦੱਸਿਆ ਕਿ ਕੁੜੀ ਅਨੁਸਾਰ ਉਸ ਨੂੰ ਜ਼ਬਰਦਸਤੀ ਬੰਧਕ ਬਣਾਇਆ ਗਿਆ ਸੀ ਅਤੇ ਉਸ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ। ਇਸ ਮਾਮਲੇ ’ਚ ਪੁਲਸ ਦੀ ਕਾਰਜਪ੍ਰਣਾਲੀ ਵੀ ਠੀਕ ਨਹੀਂ ਹੈ ਅਤੇ ਇਸ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਸ ਨੇ ਅਦਾਲਤ ’ਚ ਮੰਨਿਆ ਕਿ ਇਸ ਹਿੰਦੂ ਕੁੜੀ ਦੇ ਮਾਮਲੇ ਸਬੰਧੀ ਬੀਤੇ ਦਿਨੀਂ ਸਿੰਧ ਵਿਧਾਨ ਸਭਾ ’ਚ ਹਿੰਦੂ ਐੱਨ. ਪੀ. ਏ. ਸਮੇਤ ਹੋਰ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਸਪੀਕਰ ਨੇ ਮੈਨੂੰ ਕੁੜੀ ਨੂੰ ਬਰਾਮਦ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ- ਪਾਵਰਕਾਮ ਨੇ ਬਿਜਲੀ ਚੋਰੀ ਦੇ ਫੜੇ 55 ਕੇਸ, ਵਿਭਾਗ ਨੇ ਲਾਇਆ ਲੱਖਾਂ ਰੁਪਏ ਜੁਰਮਾਨਾ
ਡੀ. ਆਈ. ਜੀ. ਨੇ ਅਦਾਲਤ ’ਚ ਮੰਨਿਆ ਕਿ ਕੁੜੀ ਨੂੰ ਬਰਾਮਦ ਕਰਨ ਤੋਂ ਪਹਿਲਾਂ ਹਿਰਾਸਤ ’ਚ ਲਏ ਕੁਝ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਹੀ ਕੁੜੀ ਨੂੰ ਬਰਾਮਦ ਕੀਤਾ ਜਾ ਸਕਦਾ ਸੀ ਅਤੇ ਜਦੋਂ ਲੜਕੀ ਬਰਾਮਦ ਹੋਈ ਤਾਂ ਉਸ ਨੂੰ ਇਕ ਕਮਰੇ ’ਚ ਕੈਦ ਕਰ ਦਿੱਤਾ ਗਿਆ ਸੀ। ਕੁੜੀ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਜ਼ਬਰਦਸਤੀ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ, ਜਿਸ ’ਤੇ ਜੱਜ ਨੇ ਕੁੜੀ ਨੂੰ ਸ਼ੈਲਟਰ ਹੋਮ ’ਚ ਭੇਜਣ ਅਤੇ ਕੁੜੀ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਕਿਹਾ। ਕੁੜੀ ਦਾ ਰਸਮੀ ਬਿਆਨ 12 ਜੂਨ ਨੂੰ ਲੈਣ ਦਾ ਵੀ ਹੁਕਮ ਦਿੱਤਾ ਗਿਆ। ਡੀ. ਆਈ. ਜੀ. ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਾਜੀ ਅਹਿਮਦ ਥਾਣੇ ’ਚ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਕੁੜੀ ਦੇ ਪਿਤਾ ਵੱਲੋਂ ਨਾਮਜ਼ਦ ਕੀਤੇ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਦਾ ਨਵਾਂ ਮਾਸਟਰ ਪਲਾਨ, ਹੁਣ ਐਂਬੂਲੈਂਸ ਸਵਾਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।