ਗੈਂਗਸਟਰਾਂ ਨੇ ਡਾਕਟਰ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ

Monday, Nov 06, 2023 - 12:41 PM (IST)

ਗੈਂਗਸਟਰਾਂ ਨੇ ਡਾਕਟਰ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ

ਤਰਨਤਾਰਨ- ਤਰਨਤਾਰਨ ਦੇ ਪਿੰਡ ਭਿੱਖਵਿੰਡ ਤੋਂ ਗੈਂਗਸਟਰ ਵੱਲੋਂ ਡਾਕਟਰ ਕੋਲੋਂ 2 ਕਰੋੜ ਦੀ ਫਿਰੌਤੀ ਮੰਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਡਾਕਟਰ ਨੂੰ ਫੋਨ ਦੇ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਜੇਕਰ 2 ਕਰੋੜ ਨਾ ਦਿੱਤਾ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।

 ਇਹ ਵੀ ਪੜ੍ਹੋ-  ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ

ਇਸ ਦੌਰਾਨ ਪੀੜਤ ਡਾਕਟਰ ਚੋਪੜਾ ਦਾ ਕਹਿਣਾ ਹੈ ਕਿ ਉਹ ਭਿੱਖੀਵਿੰਡ ਦੇ ਚੋਪੜਾ ਹਸਪਤਾਲ ਡਾਕਟਰੀ ਦਾ ਕੰਮ ਕਰਦਾ ਹਾਂ । ਸਾਨੂੰ ਅੱਜ ਤੋਂ ਪੰਜ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਫਿਰੌਤੀ ਦੇ ਫੋਨ ਆ ਰਹੇ ਸਨ, ਜਿਨ੍ਹਾਂ ਪਾਸਿਓਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਦਿਨ ਤੋਂ ਹੀ ਐੱਸ. ਐੱਚ. ਓ. ਭਿੱਖੀਵਿੰਡ ਨੂੰ ਲਿਖਦੀ ਦਰਖਾਸਤ ਦਿੱਤੀ ਸੀ ਅਤੇ ਅਗਲੇ ਦਿਨ ਐੱਸ. ਐੱਚ. ਪੀ. ਨੂੰ ਵੀ ਦਰਖਾਸਤ ਦਿੱਤੀ ਅਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ 2 ਦਿਨਾਂ 'ਚ ਗੈਂਗਸਟਰਾਂ ਦਾ ਨੰਬਰ ਟਰੇਸ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਸਾਨੂੰ 3 ਦਿਨ ਗੈਂਗਸਟਰਾਂ ਵੱਲੋਂ ਕੋਈ ਕਾਲ ਨਹੀਂ ਆਈ ਅਤੇ ਹੁਣ ਵੀ ਉਸ ਨੇ ਫੋਨ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਗੈਂਗਸਟਰ ਦਾ ਕਹਿਣਾ ਹੈ ਜੇਕਰ ਉਹ 2 ਕਰੋੜ ਰੁਪਏ ਨਹੀਂ ਦਿੰਦਾ ਤਾਂ ਉਸ ਤੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਗੈਂਗਸਟਰ ਨੇ ਕਿਹਾ ਇਸ ਬਾਰੇ ਉਹ ਭਾਵੇ ਪੰਜਾਬ ਡੀ. ਜੀ. ਪੀ ਅਤੇ ਡੀ. ਐੱਸ. ਪੀ ਨੂੰ ਦੱਸ ਦੇਵੇ, ਉਹ ਨਹੀਂ ਡਰਦਾ।  ਡਾਕਟਰ ਨੇ ਕਿਹਾ ਕਿ ਗੈਂਗਸਟਰ ਬੇਖੌਫ਼ ਹੋ ਕੇ ਫੋਨ ਕਰ ਰਿਹਾ ਹੈ। ਪੁਲਸ ਵੱਲੋਂ ਅਜੇ ਤੱਕ ਗੈਂਗਸਟਰ ਦਾ ਨੰਬਰ ਟਰੇਸ ਨਹੀਂ ਕਰ ਸਕੀ ਡਾਕਟਰ ਨੇ ਕਿਹਾ ਜੇਕਰ ਮੈਨੂੰ ਜਾ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਉਸ ਦੇ ਜ਼ਿੰਮੇਵਾਰ ਪੁਲਸ ਅਧਿਕਾਰੀ ਹੋਣਗੇ। ਉਸ ਨੇ ਕਿਹਾ ਜੇਕਰ ਕਿਸੇ ਅਪਰਾਧੀ ਵੱਲੋਂ ਮੇਰੇ ਘਰ ਦੇ ਕਿਸੇ ਮੈਂਬਰ ਜਾ ਫਿਰ ਮੇਰੇ ਮੁਲਾਜ਼ਮਾਂ ਦੇ ਕੋਈ ਅਟੈਕ ਕੀਤਾ ਗਿਆ ਤਾਂ ਮੈਂ ਪੁਲਸ ਨੂੰ ਤਿੰਨ ਦਿਨ ਦਾ ਮੁਲਾਜ਼ਮ 'ਤੇ ਐਕਸ਼ਨ ਲੈਣ ਦਾ ਸਮਾਂ ਦੇਵਾਂਗਾ ਨਹੀਂ ਤਾਂ ਮੈਂ ਆਪਣੇ ਪਰਿਵਾਰ ਸਣੇ ਭਿੱਖੀਵਿੰਡ ਚੌਂਕ 'ਤੇ ਮਰ ਜਾਵਾਂਗਾ। ਪੀੜਤ ਨੇ ਕਿਹਾ ਹੁਣ ਤੱਕ ਪੁਲਸ ਇਸ ਮਾਮਲੇ 'ਚ ਕੋਈ ਐਕਸ਼ਨ ਨਹੀਂ ਲੈ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News