ਭਗੌੜਾ ਦੋਸ਼ੀ ਗ੍ਰਿਫਤਾਰ

Monday, Nov 19, 2018 - 01:33 AM (IST)

ਗੁਰਦਾਸਪੁਰ,   (ਵਿਨੋਦ)-  ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਤੋਂ ਲਗਭਗ ਦੋ ਮਹਿਨੇ ਪਹਿਲਾ ਹੱਥਕਡ਼ੀ ਸਮੇਤ ਭੱਜੇ ਇਕ ਦੋਸ਼ੀ ਨੂੰ ਸਦਰ ਪੁਲਸ ਗੁਰਦਾਸਪੁਰ ਨੇ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਦੇਵਦਤ ਸ਼ਰਮਾ ਨੇ ਦੱਸਿਆ ਕਿ ਇਕ ਦੋਸ਼ੀ ਜਗਾਤਰ ਸਿੰਘ ਉਰਫ਼ ਬੱਬੂ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਬਥਵਾਲਾ ਬੇਰਿਆ ਨੂੰ ਚੋਰੀ ਦੇ ਇਕ ਕੇਸ ’ਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਨੂੰ ਗੁਰਦਾਸਪੁਰ ਪੁਲਸ ਸਟੇਸ਼ਨ ’ਚ ਹੱਥਕਡ਼ੀ ਸਮੇਤ ਰੱਖਿਆ ਗਿਆ ਸੀ ਪਰ ਇਹ ਹੱਥਕਡ਼ੀ ਸਮੇਤ ਉਥੋਂ ਭੱਜਣ ’ਚ ਸਫ਼ਲ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਤੋਂ ਹੀ ਪੁਲਸ ਇਸ ਦੋਸ਼ੀ ਦੀ ਤਾਲਾਸ਼ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਸਹਾਇਕ ਸਬ ਇੰਸਪੈਕਟਰ ਸ਼ਲਿੰਦਰ ਸਿੰਘ ਪੁਲਸ ਪਾਰਟੀ ਦੇ ਨਾਲ ਪਿੰਡ ਆਲੇਚੱਕ ਟੀ ਮੋਡ਼ ’ਤੇ ਖਡ਼੍ਹੇ ਸਨ ਕਿ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਦੋਸ਼ੀ ਜਗਤਾਰ ਸਿੰਘ ਜਿਸ ਦੇ ਵਿਰੁੱਧ 5 ਜੂਨ 2018 ਅਤੇ 21-8-2018 ਨੂੰ ਚੋਰੀ ਆਦਿ ਸੰਬੰਧੀ ਕੇਸ ਦਰਜ ਕੀਤਾ ਗਈਆ ਸੀ। ਉਹ ਦੋਸ਼ੀ ਇਸ ਸਮੇਂ ਭੱਠਾ ਕਾਲੋਨੀ ਪੁਲੀ ਬਾਈਪਾਸ ’ਤੇ ਕਿਸੇ ਵਾਹਨ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਪੁਲਸ ਤੁਰੰਤ ਕਾਰਵਾਈ ਕਰੇ ਤੇ ਦੋਸ਼ੀ ਨੂੰ ਫਡ਼ਿਆ ਜਾ ਸਕਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਕਤ ਸਥਾਨ ’ਤੇ ਛਾਪਾਮਾਰੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਨਿਸਾਨਦੇਹੀ ’ਤੇ ਪੁਲਸ ਨੇ ਹੱਥਕਡ਼ੀ ਵੀ ਬਰਾਮਦ ਕਰ ਲਈ ਹੈ।  
 


Related News