ਨਿਗਮ ਕਲਰਕ ਨੂੰ ਰੰਗੇ ਹੱਥੀਂ ਫੜਨ ਆਈ ਵਿਜੀਲੈਂਸ ਦੀ ਟੀਮ ਬੇਰੰਗ ਪਰਤੀ ਵਾਪਸ
Saturday, Jun 03, 2023 - 05:34 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੇ ਇਕ ਕਲਰਕ ਸੰਨੀ ਜਰਿਆਲ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਰੰਗੇ ਹੱਥੀਂ ਫੜਨ ਆਈ ਸੀ ਪਰ ਉਸ ਨੂੰ ਵਾਪਸ ਬੇਰੰਗ ਪਰਤਣਾ ਪਿਆ। ਵਿਜੀਲੈਂਸ ਟੀਮ ਵੱਲੋਂ ਨਿਗਮ ਵਿਚ ਜਾਲ ਵਿਛਾਇਆ ਗਿਆ ਕਿ ਕਲਰਕ ਨੇ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਉਹ ਸ਼ਿਕਾਇਤ ਦੇ ਆਧਾਰ ’ਤੇ ਉਥੇ ਮੌਜੂਦ ਸੀ ਪਰ ਜਿਸ ਵਿਅਕਤੀ ਨੇ ਕਲਰਕ ਨੂੰ ਪੈਸੇ ਫੜਾਉਣ ਦੀ ਕੋਸ਼ਿਸ ਕੀਤੀ ’ਤੇ ਕਲਰਕ ਨੇ ਪੈਸੇ ਫੜੇ ਨਹੀਂ, ਸਗੋਂ ਸੁੱਟ ਦਿੱਤੇ ਗਏ। ਉਥੇ ਜਿਹੜੀ ਜਗ੍ਹਾ ’ਤੇ ਕਲਰਕ ਮੌਜੂਦ ਸੀ, ਉਥੇ ਕੈਮਰੇ ਲੱਗੇ ਹੋਏ ਸੀ।
ਇਹ ਵੀ ਪੜ੍ਹੋ- ਓਡੀਸ਼ਾ 'ਚ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ MP ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ
ਕਲਰਕ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਪੈਸੇ ਨਹੀਂ ਫੜੇ ਹਨ, ਸਗੋਂ ਧੱਕੇ ਨਾਲ ਦਿੱਤੇ ਜਾ ਰਹੇ ਸੀ, ਜਿਸ ਨੂੰ ਵੀ ਉਸ ਨੇ ਸੁੱਟ ਦਿੱਤੇ ਸਨ। ਸਾਰਾ ਮਾਮਲਾ ਕੈਮਰੇ ਵਿਚ ਰਿਕਾਰਡ ਹੈ। ਸੰਨੀ ਨੇ ਜਿਸ ਤਰ੍ਹਾਂ ਵਿਜੀਲੈਂਸ ਦੀ ਟੀਮ ਦਾ ਸਾਹਮਣਾ ਕੀਤਾ, ਉਸ ਨਾਲ ਉਸ ਦਾ ਬਚਾਅ ਹੋ ਗਿਆ। ਇਸ ਸਬੰਧ ਵਿਚ ਨਿਗਮ ਦੇ ਕਰਮਚਾਰੀ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲੇ ਅਤੇ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਨਿਗਮ ਕਰਮਚਾਰੀ ਬਰਦਾਸ਼ਤ ਨਹੀਂ ਕਰਨਗੇ। ਉਥੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਤੁਸੀਂ ਲਿਖਤੀ ਸ਼ਿਕਾਇਤ ਦਿਓ, ਉਹ ਉਪਰ ਗੱਲ ਕਰਨਗੇ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ 'ਚ
ਵਿਜੀਲੈਂਸ ਦੇ ਪਹੁੰਚਦਿਆਂ ਹੀ ਹਲਚਲ ਮਚ ਗਈ ਨਿਗਮ ਵਿਚ ਵਿਜੀਲੈਂਸ ਦੀ ਗੱਲ ਦਾ ਜਦੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਹਰ ਪਾਸੇ ਹਾਹਾਕਾਰ ਮਚ ਗਈ। ਹਾਲਾਂਕਿ ਇਸ ਵਾਰ ਕਾਰਪੋਰੇਸ਼ਨ 'ਚ ਵਿਜੀਲੈਂਸ ਟੀਮ ਅਤੇ ਕਾਰਲਾਕ ਵਿਚਕਾਰ ਫ਼ਿਲਮੀ ਸੀਨ ਦੀ ਘਟਨਾ ਵਾਪਰ ਗਈ ਅਤੇ ਉਨ੍ਹਾਂ ਨੂੰ ਵਾਪਸ ਵੈਰੰਗ ਪਰਤਣਾ ਪਿਆ।
ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ
ਵਿਜੀਲੈਂਸ ਦੇ ਆਉਦਿਆਂ ਹੋਈ ਮੱਚੀ ਹਲਚਲ
ਜਦੋਂ ਨਿਗਮ ’ਚ ਵਿਜੀਲੈਂਸ ਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਸਾਰੇ ਪਾਸੇ ਇਕ ਦਮ ਹਲਚਲ ਮੱਚੀ ਗਈ। ਹਾਲਾਂਕਿ ਇਸ ਵਾਰ ਤਾਂ ਨਿਗਮ ਵਿਚ ਵਿਜੀਲੈਂਸ ਟੀਮ ਅਤੇ ਕਲਰਕ ਵਿਚਕਾਰ ਤਾਂ ਇੱਕ ਫ਼ਿਲਮੀ ਸੀਨ ਦਾ ਵਾਕਿਆ ਹੀ ਹੋ ਗਿਆ ਅਤੇ ਉਨ੍ਹਾਂ ਨੂੰ ਵਾਪਸ ਬੇਰੰਗ ਪਰਤਣਾ ਪਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।