ਇਕ ਲੱਖ ਮਹੀਨਾ ਨੌਕਰੀ ਛੱਡ ਕਿਸਾਨ ਦੇ ਪੁੱਤ ਨੇ ਕੀਤੀ ਡਰੈਗਨ ਫਰੂਟ ਦੀ ਖੇਤੀ ਸ਼ੁਰੂ, ਹੋਰਾਂ ਲਈ ਬਣਿਆ ਮਿਸਾਲ
Thursday, Dec 08, 2022 - 01:14 PM (IST)
ਦੀਨਾਨਗਰ (ਅਵਤਾਰ ਸਿੰਘ)- ਜਿੱਥੇ ਇਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ 'ਚ ਜਾ ਰਹੇ ਹਨ। ਉੱਥੇ ਹੀ ਦੀਨਾਨਗਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਅਦ 1 ਲੱਖ ਮਹੀਨਾ ਦੀ ਨੌਕਰੀ ਛੱਡਕੇ ਪੰਜਾਬ ਆਇਆ। ਰਮੇਸ਼ ਨੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਅਤੇ ਇਕ ਸਫ਼ਲ ਕਿਸਾਨ ਬਣਕੇ ਉੱਭਰਿਆ ਅਤੇ ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਸਲਾਰੀਆ ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਉਸਨੇ ਰਵਾਇਤੀ ਖੇਤੀ ਨਾ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਵੱਲੋਂ ਉਸਦਾ ਮਜ਼ਾਕ ਬਣਾਇਆ ਗਿਆ ਕਿ ਇਹ ਨੌਜਵਾਨ ਚੰਗੀ ਨੌਕਰੀ ਛੱਡ ਕੇ ਇਹ ਕਿ ਕਰ ਰਿਹਾ ਹੈ। ਰਮੇਸ਼ ਨੇ ਆਪਣੀ ਮਹਿਨਤ ਜਾਰੀ ਰੱਖੀ ਅਤੇ ਅੱਜ ਉਸਦਾ ਕੰਮ ਨੌਕਰੀ ਨਾਲੋਂ ਕਈ ਹਿੱਸੇ ਚੰਗਾ ਹੈ। ਰਮੇਸ਼ ਨੇ ਕਿਹਾ ਕਿ ਮੈਂ ਡਰੈਗਨ ਫਰੂਟ ਸਿੱਧਾ ਹੀ ਗ੍ਰਾਹਕਾਂ ਤੱਕ ਪਹੁੰਚਾਉਂਦਾ ਹਾਂ, ਜਿਸ 'ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ ਫ਼ਸਲਾਂ ਛੱਡ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਅਤੇ ਚੰਗੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ- ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੁਕਾਨਾਂ 'ਤੇ ਲੱਗੀਆਂ
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਮੇਸ਼ ਸਲਾਰੀਆ ਨੇ ਕਿਹਾ ਕਿ ਉਸਨੇ ਬੀ ਟੇਕ ਕੀਤੀ ਹੋਈ ਹੈ ਅਤੇ ਉਹ ਦਿੱਲੀ ਵਿਖੇ ਕਰੀਬ 15 ਸਾਲ ਨੌਕਰੀ ਕਰ ਚੁੱਕਾ ਹੈ, ਜਿਸ ਦੌਰਾਨ ਉਸਦੀ ਤਨਖ਼ਾਹ ਕਰੀਬ 1 ਲੱਖ ਰੁਪਏ ਸੀ। ਉਸਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਆਪਣੇ ਘਰ ਪਰਿਵਾਰ 'ਚ ਰਹਿ ਕੇ ਡਰੈਗਨ ਫਰੂਟ ਦੀ ਖੇਤੀ ਕਰਨ ਦਾ ਸੋਚਿਆ ਸੀ। ਇਸ ਲਈ ਮੈਂ ਰਿਸਰਚ ਸ਼ੁਰੂ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ ਇਸਦੇ ਬਿਜ਼ ਕਿੱਥੋਂ ਮਿਲਦਾ ਹੈ, ਇਸਦੇ ਕਿ ਫ਼ਾਇਦੇ ਹਨ, ਮਾਰਕੀਟ 'ਚ ਇਸ ਦੀ ਕਿ ਕੀਮਤ ਹੈ, ਸਭ ਰਿਸਰਚ ਕਰਨ ਤੋਂ ਬਾਅਦ ਮੈਂ ਇਸਦੀ ਖੇਤੀ ਸ਼ੁਰੂ ਕੀਤੀ। ਇਸ ਦੌਰਾਨ ਲੋਕਾਂ ਨੇ ਮੇਰਾ ਬਹੁਤ ਮਜ਼ਾਕ ਬਣਾਇਆ ਅਤੇ ਕਿਹਾ ਕਿ ਇਸਦਾ ਕੁਝ ਨਹੀਂ ਬਣਨਾ ਪਰ ਮੈਂ ਮਿਹਨਤ ਜਾਰੀ ਰੱਖੀ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਕੰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਕਿਹਾ ਕਿ ਇਸ ਸਮੇਂ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਪੂਰੇ ਹੀ ਪੰਜਾਬ 'ਚ ਮੇਰੇ ਡਰੈਗਨ ਫਰੂਟ ਦੀ ਸਪਲਾਈ ਹੋ ਰਹੀ ਹੈ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਵਾਦ ’ਤੇ ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ
ਰਮੇਸ਼ ਸਲਾਰੀਆ ਨੇ ਕਿਹਾ ਕਿ ਇਸਤੋਂ ਇਲਾਵਾ ਵੀ ਅਸੀਂ ਸਟੋਬੇਰੀ ਦੀ ਖੇਤੀ ਕਰਦੇ ਹਾਂ। ਤਰਬੂਜ, ਪਪੀਤਾ, ਖਰਬੂਜਾ ਆਦਿ ਦੀਆਂ ਫ਼ਸਲਾਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਬਾਕੀ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਛੱਡਕੇ ਇਸ ਤਰ੍ਹਾਂ ਦੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਕਿਸਾਨ ਵੀਰਾ ਨੂੰ ਸੋਸ਼ਲ ਮੀਡੀਆ ਨਾਲ ਜੁੜਨ ਦੀ ਲੋੜ ਹੈ, ਇਸ ਤੋਂ ਅਸੀਂ ਕਈ ਤਰ੍ਹਾਂ ਦੇ ਫ਼ਾਇਦੇ ਲੈ ਸਕਦੇ ਹਾਂ ਅਤੇ ਆਪਣਾ ਸਾਮਾਨ ਵੇਚ ਸਕਦੇ ਹਾਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।