ਘਰ ਦੀ ਛੱਤ ਡਿੱਗਣ ਕਾਰਨ ਬੇਹੱਦ ਪਰੇਸ਼ਾਨ ਸੀ ਪਰਿਵਾਰ, ਮਸੀਹਾ ਬਣ ਕੇ ਪਹੁੰਚੇ ਚੇਅਰਮੈਨ ਰਮਨ ਬਹਿਲ

Sunday, Jul 28, 2024 - 02:58 PM (IST)

ਘਰ ਦੀ ਛੱਤ ਡਿੱਗਣ ਕਾਰਨ ਬੇਹੱਦ ਪਰੇਸ਼ਾਨ ਸੀ ਪਰਿਵਾਰ, ਮਸੀਹਾ ਬਣ ਕੇ ਪਹੁੰਚੇ ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਕਾਲਜ ਰੋਡ 'ਤੇ ਡਾ. ਗੋਪਾਲ ਦਾਸ ਵਾਲੀ ਗਲੀ ਦੇ ਨੇੜੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਇਸ ਪਰਿਵਾਰ ਲਈ ਚੇਅਰਮੈਨ ਰਮਨ ਬਹਿਲ ਮਸੀਹਾ ਬਣ ਕੇ ਪਹੁੰਚੇ ਹਨ। ਇਸ ਪਰਿਵਾਰ ਦੀ ਬੇਹੱਦਮੰਦੀ ਹਾਲਤ ਬਾਰੇ ਜਾਣਕਾਰੀ ਮਿਲਣ 'ਤੇ ਚੇਅਰਮੈਨ ਰਮਨ ਬਹਿਲ ਠੇਕੇਦਾਰ ਨੂੰ ਨਾਲ ਲੈ ਕੇ ਤੁਰੰਤ ਉਕਤ ਘਰ ਵਿੱਚ ਪਹੁੰਚ ਗਏ ਅਤੇ ਮੌਕੇ 'ਤੇ ਹੀ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਜੇਬ ਵਿੱਚੋਂ ਨਗਦ ਰਾਸ਼ੀ ਦੇ ਕੇ ਘਰ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ।

ਇਹ ਵੀ ਪੜ੍ਹੋ- ਸਰਹੱਦੀ ਖੇਤਰ 'ਚ ਪਾਕਿ ਤੋਂ ਡਰੋਨ ਰਾਹੀਂ ਭੇਜਿਆ ਸੀ ਸਾਮਾਨ, ਹੈਰੋਇਨ ਤੇ ਪਿਸਤੌਲ ਸਮੇਤ ਦੋ ਮੁਲਜ਼ਮ ਕਾਬੂ

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਕਾਲਜ ਰੋਡ 'ਤੇ ਰਾਕੇਸ਼ ਕੁਮਾਰ ਦੇ ਘਰ ਦੀ ਛੱਤ ਡਿੱਗ ਪਈ ਹੈ ਜਿਸ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਮਾੜੀ ਹੋਣ ਕਰਕੇ ਪਰਿਵਾਰ ਬੇਹੱਦ ਖਤਰੇ ਵਿੱਚ ਰਹਿ ਰਿਹਾ ਹੈ ਅਤੇ ਉਨਾਂ ਕੋਲ ਛੱਤ ਬਣਾਉਣ ਦੇ ਪੈਸੇ ਨਹੀਂ ਹਨ। ਇਹ ਮੰਦਭਾਗੀ ਖ਼ਬਰ ਮਿਲਣ 'ਤੇ  ਤੁਰੰਤ ਕੌਂਸਲਰ ਬਲਵਿੰਦਰ ਸਿੰਘ ਅਤੇ ਆਪਣੀ ਪਾਰਟੀ ਦੇ ਆਗੂ ਹਰਦੀਪ ਸਿੰਘ ਬੰਗੂੜਾ ਨੂੰ ਨਾਲ ਲੈ ਕੇ ਉਕਤ ਪਰਿਵਾਰ ਦੇ ਘਰ ਪਹੁੰਚੇ ਹਨ। ਉਕਤ ਘਰ ਦੀ ਛੱਤ ਬਣਾਉਣ ਲਈ ਠੇਕੇਦਾਰ ਨੂੰ ਵੀ ਨਾਲ ਲੈ ਕੇ ਆਏ ਹਨ ਹਨ ਅਤੇ ਪਰਿਵਾਰ ਨੂੰ ਆਪਣੀ ਜੇਬ ਵਿੱਚੋਂ ਆਰਥਿਕ ਸਹਾਇਤਾ ਦੇ ਦਿੱਤੀ ਹੈ ਜਿਸ ਦੇ ਬਾਅਦ ਹੁਣ ਕੱਲ੍ਹ ਸਵੇਰ ਤੋਂ ਇਸ ਘਰ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

 ਇਹ ਵੀ ਪੜ੍ਹੋ-ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਮਿਲਿਆ ਨਸ਼ਾ, ਪੈਸਕੋ ਕਰਮਚਾਰੀ ਦੀ ਵੀ ਹੋਈ ਗ੍ਰਿਫਤਾਰੀ

 ਪਰਿਵਾਰ ਦੇ ਮੁਖੀ ਰਕੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਨੇ ਚੇਅਰਮੈਨ ਰਮਨ ਬਹਿਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਚੇਅਰਮੈਨ ਬਹਿਲ ਇਸ ਦੁਖ ਦੀ ਘੜੀ ਵਿੱਚ ਉਹਨਾਂ ਲਈ ਮਸੀਹਾ ਬਣ ਕੇ ਪਹੁੰਚੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਸਿੰਘ ਬੰਗੂੜਾ ਨੇ ਕਿਹਾ ਕਿ ਰਮਨ ਬਹਿਲ ਨੇ ਇਸ ਗਰੀਬ ਪਰਿਵਾਰ ਪ੍ਰਤੀ ਹਮਦਰਦੀ ਦਿਖਾਈ ਹੈ। ਰਮਨ ਬਹਿਲ ਨੇ ਇਹ ਪ੍ਰਤੱਖ ਦਿਖਾਇਆ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਨਾਲ ਨਿੱਜੀ ਹਮਦਰਦੀ ਰੱਖਦੇ ਹਨ। ਉਹਨਾਂ ਕਿਹਾ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਹਨ। ਪਰ ਆਪਣੀ ਜੇਬ ਵਿੱਚੋਂ ਖਰਚਾ ਦੇ ਕੇ ਕਿਸੇ ਗਰੀਬ ਦੇ ਪਰਿਵਾਰ ਦੇ ਸਿਰ ਉੱਪਰ ਛੱਤ ਪਾ ਕੇ ਦੇਣੀ ਬੇਹੱਦ ਨੇਕ ਦਿਲ ਇਨਸਾਨ ਹੋਣ ਦੀ ਨਿਸ਼ਾਨੀ ਹੈ।

 ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਇਸ ਮੌਕੇ ਚੇਅਰਮੈਨ ਬਹਿਲ ਨੇ ਕਿਹਾ ਕਿ ਉਹਨਾਂ ਨੇ ਕਿਸੇ ਤੇ ਕੋਈ ਅਹਿਸਾਨ ਨਹੀਂ ਕੀਤਾ। ਸਮੇਂ ਦੀ ਲੋੜ ਹੈ ਕਿ ਅਸੀਂ ਜਿਸ ਸਮਾਜ ਕੋਲੋਂ ਬਹੁਤ ਕੁਝ ਲੈਂਦੇ ਹਾਂ ਉਸ ਸਮਾਜ ਨੂੰ ਵੀ ਕੁਝ ਵਾਪਸ ਜ਼ਰੂਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਦਿਲ ਵਿੱਚ ਇਹ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਦੂਸਰੇ ਲੋਕਾਂ ਨੂੰ ਲੋੜ ਪੈਣ ਤੇ ਉਹਨਾਂ ਦੇ ਕੰਮ ਆ ਸਕਣ। ਜੇਕਰ ਹਰੇਕ ਇਨਸਾਨ ਅਜਿਹਾ ਸੋਚੇਗਾ ਤਾਂ ਸਾਡੇ ਸਮਾਜ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਬਹੁਤ ਸਾਰੀਆਂ ਮੁਸੀਬਤਾਂ ਅੜਚਣਾਂ ਦਾ ਖਾਤਮਾ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਵੀ ਉਹ ਕੋਸ਼ਿਸ਼ ਕਰਨਗੇ ਕਿ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News